17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਚੇਅਰਮੈਨ ਗਰਗ ਨੂੰ ਮੂਰਤੀ ਸਥਾਪਨਾ ਵਰ੍ਹੇਗੰਢ ਲਈ ਸੱਦਾ ਪੱਤਰ ਭੇਟ <br/>

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਕੋਟਕਪੂਰਾ ਰੋਡ 'ਤੇ ਸਥਿਤ ਸ੍ਰੀ ਸਾਲਾਸਰ ਧਾਮ ਮੰਦਰ ਕਮੇਟੀ ਵਲੋਂ 1 ਅਤੇ 2 ਮਈ ਨੂੰ ਮਨਾਏ ਜਾਣ ਵਾਲੇ ਮੰਦਰ ਦੇ 13ਵੇਂ ਮੂਰਤੀ ਸਥਾਪਨਾ ਵਰ੍ਹੇਗੰਢ ਲਈ ਇਕ ਸੱਦਾ ਪੱਤਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਨੂੰ ਭੇਟ ਕੀਤਾ ਗਿਆ | ਇਸ ਮੌਕੇ ਸਾਲਾਸਰ ਧਾਮ ਮੰਦਰ ਕਮੇਟੀ ਦੇ ਮੈਂਬਰ ਰਾਜੀਵ ਬਾਂਸਲ, ਹਰਸ਼ ਬਾਂਸਲ, ਯਾਕਿਨ ਕੁਮਾਰ, ਰਾਜੀਵ ਤਾਂਗੜੀ, ਹੁਕਮ ਚੰਦ, ਪ੍ਰਵੀਨ ਗੋਇਲ ਅਤੇ ਸੰਜੀਵ ਗੁਪਤਾ ਮੌਜੂਦ ਸਨ | ਇਸ ਮੌਕੇ ਸਾਲਾਸਰ ਧਾਮ ਦੇ ਮੈਂਬਰਾਂ ਨੇ ਦੱਸਿਆ ਕਿ 2 ਮਈ ਨੂੰ ਮੰਦਰ ਵਿਚ 13ਵੀਂ ਮੂਰਤੀ ਸਥਾਪਨਾ ਵਰ੍ਹੇਗੰਢ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ | ਇਸ ਸ਼ੁੱਭ ਮੌਕੇ ਨੂੰ ਮਨਾਉਣ ਲਈ 1 ਮਈ ਨੂੰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਉਨ੍ਹਾਂ ਸਾਰਿਆਂ ਨੂੰ ਇਸ ਸਮਾਗਮ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਟਰੱਸਟ ਦੇ ਕੈਸ਼ੀਅਰ ਪਵਨ ਅਰੋੜਾ ਨੇ ਕਿਹਾ ਕਿ ਸ੍ਰੀ ਸਾਲਾਸਰ ਧਾਮ ਵਰਗੇ ਪਵਿੱਤਰ ਸਥਾਨ ਨਾਲ ਜੁੜਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ 1 ਮਈ ਨੂੰ ਇਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਤੋਂ ਬਾਅਦ 2 ਮਈ ਨੂੰ ਇਕ ਭਜਨ ਸੰਧਿਆ ਹੋਵੇਗੀ | ਇਸ ਮੌਕੇ ਕਮੇਟੀ ਮੈਂਬਰ ਮਨਦੀਪ ਕੜਵਲ, ਰਾਜੀਵ ਬਾਂਸਲ, ਯਾਕਿਨ ਕੁਮਾਰ, ਰਾਜੀਵ ਤਾਂਗੜੀ, ਪਵਨ ਅਰੋੜਾ, ਹਰਸ਼ ਬਾਂਸਲ, ਵੈਭਵ ਸਿੰਗਲਾ, ਅਵਤਾਰ ਸਿੰਘ, ਮਨੋਜ ਜੈਸਵਾਲ, ਪਰਵੀਨ ਗੋਇਲ, ਰਜਿੰਦਰ ਸ਼ਰਮਾ, ਚਮਨ ਲਾਲ ਮਦਾਨ, ਰਾਕੇਸ਼ ਪਲਟਾ, ਨਰੇਸ਼ ਖੰਨਾ, ਸੋਨੂੰ ਛਾਬੜਾ, ਸੰਜੀਵ ਚੰਦ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ ਹੁਣ ਤੱਕ 1601 ਕਰੋੜ ਰੁਪਏ ਦੀ ਅਦਾਇਗੀ ਬੀਤੀ ਸ਼ਾਮ ਤੱਕ ਮੋਗਾ ਦੀਆਂ ਮੰਡੀਆਂ 'ਚ... ਅਗਲੀ ਖ਼ਬਰ ਪੰਜਾਬੀ ਵਿਸ਼ੇ 'ਚੋਂ 100 ਫੀਸਦੀ ਅੰਕ ਲੈ ਕੇ ਵਧਾਇਆ ਮਾਂ ਬੋਲੀ ਦਾ ਮਾਣ
Ad Position 24