20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤਿੰਨ ਰਾਜਾਂ ਦੀ ਚੋਣ ਜਿੱਤਣ 'ਤੇ ਮੋਗਾ ਭਾਜਪਾ 'ਚ ਜਸ਼ਨ ਦਾ ਮਾਹੌਲ, ਪੰਜਾਬ ਵਿਚ ਮਜ਼ਬੂਤੀ ਲਈ ਨਵਾਂ ਸੰਕਲਪ-ਡਾ. ਹਰਜੋਤ ਕਮਲ

Ad Position 21
No active advertisement
ਅਜੀਤ ਡੈਸਕ 05-05-2026
ਮੋਗਾ, 4 ਮਈ (ਸੁਰਿੰਦਰਪਾਲ ਸਿੰਘ)-ਦੇਸ਼ ਦੇ ਮੌਜੂਦਾ ਰਾਜਨੀਤਕ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਲੀਆ ਚੋਣ ਜਿੱਤ ਨੂੰ ਲੈ ਕੇ ਪੂਰੇ ਦੇਸ਼ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ | ਇਸੀ ਕੜੀ ਵਿਚ ਮੋਗਾ ਸਥਿਤ ਭਾਜਪਾ ਜ਼ਿਲ੍ਹਾ ਦਫ਼ਤਰ ਵਿਚ ਵੀ ਵਰਕਰਾਂ ਨੇ ਤਿੰਨ ਰਾਜਾਂ ਵਿਚ ਮਿਲੀ ਜਿੱਤ ਦਾ ਜ਼ੋਰਦਾਰ ਜਸ਼ਨ ਮਨਾਇਆ | ਦਫ਼ਤਰ ਵਿਚ ਢੋਲ ਦੀ ਥਾਪ 'ਤੇ ਨੱਚ ਕੇ ਤੇ ਮਿਠਾਈਆਂ ਵੰਡ ਕੇ ਖ਼ੁਸ਼ੀ ਪ੍ਰਗਟ ਕੀਤੀ ਗਈ ਅਤੇ ਵਰਕਰਾਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ | ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ | ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਬੰਗਾਲ ਸਮੇਤ ਤਿੰਨ ਰਾਜਾਂ ਵਿਚ ਮਿਲੀ ਜਿੱਤ ਭਾਜਪਾ ਦੀਆਂ ਨੀਤੀਆਂ ਅਤੇ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ | ਇਸ ਦੌਰਾਨ ਵਰਕਰਾਂ ਨੇ ਸੰਕਲਪ ਲਿਆ ਕਿ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ ਮਜ਼ਬੂਤ ਸਥਿਤੀ ਵਿਚ ਲਿਆਉਣ ਲਈ ਪੂਰੀ ਤਾਕਤ ਲਗਾਉਣਗੇ | ਇਸ ਮੌਕੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਸੀਨੀਅਰ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਸੀਨੀਅਰ ਆਗੂ ਰਾਕੇਸ਼ ਭੱਲਾ, ਸਾਬਕਾ ਸੰਸਦ ਮੈਂਬਰ ਕੇਵਲ ਸਿੰਘ ਲੰਢੇਕੇ, ਰਾਜਪਾਲ ਠਾਕੁਰ, ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ., ਕਿਸਾਨ ਮੋਰਚਾ ਦੇ ਪ੍ਰਧਾਨ ਲਖਵੰਤ ਸਿੰਘ, ਪ੍ਰਦੇਸ਼ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਮਨਿੰਦਰ ਕੌਰ, ਐਸ.ਸੀ. ਮੋਰਚਾ ਦੇ ਪ੍ਰਧਾਨ ਸਤਿੰਦਰਪ੍ਰੀਤ ਸਿੰਘ ਰੱਤੀਆਂ, ਕਮਲਜੀਤ ਕੌਰ ਧੱਲੇਕੇ, ਸਰਦੂਲ ਸਿੰਘ ਕੰਗ, ਵਿੱਕੀ ਸਿਤਾਰਾ, ਰਾਹੁਲ ਗਰਗ, ਨਿਰਮਲ ਸਿੰਘ ਮੀਨੀਆ, ਮਨੀਸ਼ ਮੈਨਾਰਾਏ, ਗੀਤਾ ਆਰੀਆ, ਕੁਲਵਿੰਦਰ ਕੌਰ ਕੌਂਸਲਰ, ਅਮਨਪ੍ਰੀਤ ਕੌਰ ਲੰਢੇਕੇ, ਭੁਪਿੰਦਰ ਹੈਪੀ, ਲਖਵੀਰ ਸਿੰਘ ਘੱਲ ਕਲਾਂ, ਅਰਜੁਨ ਕੁਮਾਰ, ਸੰਜੀਵ ਬਠਲਾ, ਮਨਿੰਦਰ ਸਿੰਘ ਜੌੜਾ, ਤੇਜ਼ ਖੁਖਰਾਣਾ, ਦਵਿੰਦਰ ਸਿੰਘ ਗਿੱਲ, ਹੇਮੰਤ ਸੂਦ, ਕਮਲ ਕੁਮਾਰ, ਹਰਮਨਦੀਪ ਮੀਤਾ, ਹੇਮਰਾਜ ਭੱਟੀ, ਅੰਗਰੇਜ਼ ਮੰਡੀਰਾਂ, ਐਡਵੋਕੇਟ ਨਿਸ਼ਾਂਤ ਕੌਸ਼ਿਕ, ਨਰਿੰਦਰ ਬਾਲੀ, ਕੁਲਭੂਸ਼ਨ ਜੈਦਕਾ, ਰੁਦਰ ਸ਼ਰਮਾ, ਐਡਵੋਕੇਟ ਬਲਵਿੰਦਰ ਸਿੰਘ, ਦਵਿੰਦਰ ਸਿੰਘ ਮਾਨ, ਅਮਰਜੀਤ ਸਿੰਘ ਥੰਮਣ ਵਾਲਾ, ਸਤਪਾਲ ਸਿੰਘ ਭਾਊ, ਹਰਵਿੰਦਰ ਸਿੰਘ ਚੜਿੱਕ, ਸੁਖਜਿੰਦਰ ਸਿੰਘ ਵਾਂਦਰ, ਨਾਮਦੇਵ ਸਿੰਘ, ਗੁਰਪ੍ਰੀਤ ਸਿੰਘ ਨੀਲੂ, ਗੁਰਮੀਤ ਸਿੰਘ, ਸਟੀਫਨ ਪਾਲ, ਜਗਦੀਪ ਸੀਰਾ ਲੰਢੇਕੇ, ਧੀਰਜ ਕੁਮਾਰ ਸ਼ਰਮਾ, ਰਾਜੂ ਦੁੱਨੇਕੇ, ਐਡਵੋਕੇਟ ਕਰਮਜੀਤ ਸਿੰਘ ਬਾਠ ਤੋਂ ਇਲਾਵਾ ਭਾਜਪਾ ਵਰਕਰ ਅਤੇ ਸਮਰਥਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮੈਗਜ਼ੀਨ ਊੜਾ ਦਾ ਪਹਿਲਾ ਅੰਕ ਸਾਹਿਤਕਾਰਾਂ ਵਲੋਂ ਲੋਕ ਅਰਪਣ ਆਪਣੀ ਵੱਖਰੀ ਪਹਿਚਾਣ ਬਣਾਏਗਾ ਊੜਾ ਮੈਗਜ਼ੀਨ-ਗੁਰ... ਅਗਲੀ ਖ਼ਬਰ ਭਾਜਪਾ ਦੀ ਜਿੱਤ 'ਤੇ ਬਾਘਾ ਪੁਰਾਣਾ ਵਿਚ ਖ਼ੁਸ਼ੀ ਦੀ ਲਹਿਰ, ਵਰਕਰਾਂ ਵਲੋਂ ਜੋਸ਼ ਨਾਲ ਮਨਾਇਆ ਜਸ਼ਨ <br/>
Ad Position 24