20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਦੀ ਜਿੱਤ 'ਤੇ ਬਾਘਾ ਪੁਰਾਣਾ ਵਿਚ ਖ਼ੁਸ਼ੀ ਦੀ ਲਹਿਰ, ਵਰਕਰਾਂ ਵਲੋਂ ਜੋਸ਼ ਨਾਲ ਮਨਾਇਆ ਜਸ਼ਨ <br/>

Ad Position 21
No active advertisement
ਅਜੀਤ ਡੈਸਕ 05-05-2026
ਬਾਘਾ ਪੁਰਾਣਾ, 4 ਮਈ (ਟਿੰਕੂ ਕਾਠਪਾਲ)-ਪੱਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ ਵਿਚ ਹਾਲ ਹੀ ਦੇ ਚੋਣ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਡੀ ਜਿੱਤ ਨਾਲ ਦੇਸ਼ ਭਰ ਵਿਚ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਹ ਨਤੀਜੇ ਪਾਰਟੀ ਲਈ ਮਹੱਤਵਪੂਰਨ ਮੰਨੇ ਜਾ ਰਹੇ ਹਨ, ਕਿਉਂਕਿ ਇਹ ਭਵਿੱਖ ਦੀ ਰਾਜਨੀਤੀ ਲਈ ਇਕ ਨਵੀਂ ਦਿਸ਼ਾ ਦਰਸਾਉਂਦੇ ਹਨ | ਇਸੇ ਖ਼ੁਸ਼ੀ ਦੇ ਮਾਹੌਲ ਨੂੰ ਧਿਆਨ ਵਿਚ ਰੱਖਦਿਆਂ ਬਾਘਾ ਪੁਰਾਣਾ ਵਿਚ ਭਾਜਪਾ ਵਰਕਰਾਂ ਵਲੋਂ ਵੱਡੇ ਪੱਧਰ 'ਤੇ ਜਸ਼ਨ ਮਨਾਇਆ ਗਿਆ | ਵਰਕਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਹੱਥਾਂ ਵਿਚ ਪਾਰਟੀ ਦੇ ਝੰਡੇ ਲਹਿਰਾਉਂਦੇ ਹੋਏ ਕਾਫ਼ਲੇ ਦੀ ਸ਼ਕਲ ਵਿਚ ਮੇਨ ਚੌਕ ਵੱਲ ਰਵਾਨਾ ਹੋਏ | ਇਸ ਦੌਰਾਨ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ ਅਤੇ ਪੂਰਾ ਇਲਾਕਾ ਚੋਣੀ ਮਾਹੌਲ ਨਾਲ ਰੰਗਿਆਂ ਹੋਇਆ ਦਿਖਾਈ ਦਿੱਤਾ | ਮੇਨ ਚੌਕ 'ਚ ਪਹੁੰਚ ਕੇ ਵਰਕਰਾਂ ਨੇ ਖੂਬ ਪਟਾਕੇ ਚਲਾਏ ਅਤੇ ਢੋਲ ਦੀ ਧੁਨ 'ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉਤਸ਼ਾਹ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ ਅਤੇ ਸਮਾਰੋਹ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋ ਸਕੇ | ਇਸ ਮੌਕੇ ਭਾਜਪਾ ਦੇ ਸਥਾਨਕ ਆਗੂਆਂ ਵਿਜੈ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਨੰਦਨ ਅਗਰਵਾਲ ਇੰਚਾਰਜ ਬਾਘਾ ਪੁਰਾਣਾ, ਮੰਡਲ ਪ੍ਰਧਾਨ ਦੀਪਕ ਤਲਵਾੜ, ਆਰ.ਟੀ.ਆਈ. ਸੈਲ ਦੇ ਉਪ ਪ੍ਰਧਾਨ ਪੰਜਾਬ ਅਮਿਤ ਅਗਰਵਾਲ ਐਡਵੋਕੇਟ, ਸੁਖਜਿੰਦਰ ਸਿੰਘ ਵਾਂਦਰ ਅਤੇ ਵਿਜੇ ਬੰਟੀ ਜਿੰਦਲ ਨੇ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਾਰਟੀ ਦੀਆਂ ਲੋਕ ਹਿਤ ਨੀਤੀਆਂ ਦੀ ਜਿੱਤ ਹੈ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰਾਜਾਂ ਦੀ ਚੋਣ ਜਿੱਤਣ 'ਤੇ ਮੋਗਾ ਭਾਜਪਾ 'ਚ ਜਸ਼ਨ ਦਾ ਮਾਹੌਲ, ਪੰਜਾਬ ਵਿਚ ਮਜ਼ਬੂਤੀ ਲਈ ਨਵਾਂ ਸੰਕਲਪ-ਡਾ. ਹਰਜੋਤ... ਅਗਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਵਲੋਂ ਜਨਗਣਨਾ ਦੇ ਕੰਮ ਦੀ ਸਮੀਖਿਆ ਕਰਨ ਲਈ ਪਿੰਡਾਂ ਦਾ ਦੌਰਾ <br/>
Ad Position 24