20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਵਲੋਂ ਜਨਗਣਨਾ ਦੇ ਕੰਮ ਦੀ ਸਮੀਖਿਆ ਕਰਨ ਲਈ ਪਿੰਡਾਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 05-05-2026
ਟੋਹਾਣਾ, 4 ਮਈ (ਮਨਜੀਤ ਸਿੰਘ) - ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਜਨਗਣਨਾ 2027 ਅਧੀਨ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਲਈ ਇੰਦਾਛੋਈ, ਅੱਕਾਵਾਲੀ, ਜਮਾਲਪੁਰ, ਖਨੌਰਾ ਅਤੇ ਹੈਦਰਵਾਲਾ ਪਿੰਡਾਂ ਦਾ ਦੌਰਾ ਕੀਤਾ | ਮੀਟਿੰਗ ਦੌਰਾਨ ਉਨ੍ਹਾਂ ਨੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨਾਲ ਮੀਟਿੰਗ ਕੀਤੀ ਅਤੇ ਘਰਾਂ ਦੀ ਸੂਚੀ ਬਣਾਉਣ ਦੇ ਕੰਮ ਨੂੰ ਯੋਜਨਾਬੱਧ ਅਤੇ ਸਹੀ ਢੰਗ ਨਾਲ ਪੂਰਾ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ | ਮੀਟਿੰਗ 'ਚ ਐਸ. ਡੀ. ਐਮ. ਨੇ ਕਿਹਾ ਕਿ ਜਨਗਣਨਾ ਦਾ ਇਹ ਪੜਾਅ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜ਼ਿਲ੍ਹੇ ਵਿਚ ਘਰਾਂ ਦੀ ਸੂਚੀ ਬਣਾਉਣ ਦਾ ਕੰਮ 1 ਮਈ ਨੂੰ ਸ਼ੁਰੂ ਹੋ ਗਿਆ ਹੈ ਅਤੇ 30 ਮਈ ਤੱਕ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ, ਪਰਿਵਾਰਾਂ ਤੋਂ ਘਰ-ਘਰ ਜਾ ਕੇ 33 ਮੁੱਖ ਬਿੰਦੂਆਂ 'ਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜੋ ਭਵਿੱਖ ਦੀਆਂ ਯੋਜਨਾਵਾਂ ਬਣਾਉਣ 'ਚ ਮਦਦ ਕਰੇਗੀ | ਉਨ੍ਹਾਂ ਸਾਰੇ ਸਬੰਧਤ ਸਟਾਫ਼ ਨੂੰ ਤਾਲਮੇਲ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤੇ | ਨਿਰੀਖਣ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੰਮ ਨੂੰ ਬਲਾਕ ਪੱਧਰ 'ਤੇ ਵੰਡਿਆ ਗਿਆ ਹੈ, ਤਾਂ ਜੋ ਹਰੇਕ ਖੇਤਰ 'ਚ ਯੋਜਨਾਬੱਧ ਢੰਗ ਨਾਲ ਜਾਣਕਾਰੀ ਇਕੱਠੀ ਕੀਤੀ ਜਾ ਸਕੇ | ਗਿਣਤੀਕਾਰ ਨਾਗਰਿਕਾਂ ਨਾਲ ਸਿੱਧੇ ਸੰਪਰਕ ਕਰ ਕੇ ਜਾਣਕਾਰੀ ਇਕੱਠੀ ਕਰ ਰਹੇ ਹਨ, ਜਦੋਂ ਕਿ ਸੁਪਰਵਾਈਜ਼ਰਾਂ ਨੂੰ ਨਿਗਰਾਨੀ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ | ਐਸ.ਡੀ.ਐਮ. ਨੇ ਨਾਗਰਿਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜਨਗਣਨਾ ਇਕ ਮਹੱਤਵਪੂਰਨ ਰਾਸ਼ਟਰੀ ਕਾਰਜ ਹੈ, ਜਿਸ 'ਚ ਸਾਰਿਆਂ ਦੀ ਭਾਗੀਦਾਰੀ ਦੀ ਲੋੜ ਹੈ | ਉਨ੍ਹਾਂ ਨੇ ਨਾਗਰਿਕਾਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਸਮੇਂ ਚੌਕਸ ਰਹਿਣ ਦੀ ਸਲਾਹ ਦਿੱਤੀ ਅਤੇ ਇਹ ਯਕੀਨੀ ਬਣਾਉਣ ਦੀ ਵੀ ਸਲਾਹ ਦਿੱਤੀ ਕਿ ਗਿਣਤੀਕਾਰ ਆਧਾਰ ਕਾਰਡ ਨੰਬਰ, ਪੈੱਨ ਕਾਰਡ ਨੰਬਰ, ਬੈਂਕ ਖਾਤੇ ਦੇ ਵੇਰਵੇ, ਜਾਂ ਓ.ਟੀ.ਪੀ. ਵਰਗੀ ਸੰਵੇਦਨਸ਼ੀਲ ਜਾਣਕਾਰੀ ਨਾ ਮੰਗਣ | ਇਸ ਸਮਾਗਮ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀ, ਸੁਪਰਵਾਈਜ਼ਰ, ਗਿਣਤੀਕਾਰ ਅਤੇ ਹੋਰ ਕਰਮਚਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ 'ਤੇ ਬਾਘਾ ਪੁਰਾਣਾ ਵਿਚ ਖ਼ੁਸ਼ੀ ਦੀ ਲਹਿਰ, ਵਰਕਰਾਂ ਵਲੋਂ ਜੋਸ਼ ਨਾਲ ਮਨਾਇਆ ਜਸ਼ਨ <br/> ਅਗਲੀ ਖ਼ਬਰ ਭਾਜਪਾ ਵਰਕਰਾਂ ਨੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ <br/>
Ad Position 24