ਮੋਗਾ, 4 ਮਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਦੀ ਪਿ੍ੰਸੀਪਲ ਨੀਤੂ ਡਾਂਡੀ ਨੇ ਅੱਜ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਆਯੋਜਿਤ ਸਹੋਦਿਆ ਸਕੂਲਜ਼ ਕੰਪਲੈਕਸ ਦੀ ਇਕ ਮੀਟਿੰਗ ਵਿਚ ਹਿੱਸਾ ਲਿਆ | ਇਸ ਸਮਾਗਮ ਦੌਰਾਨ ਖੇਤਰ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਨੇ ਪਿ੍ੰਸੀਪਲ ਦਿਵਸ ਅਤੇ ਮੋਗਾ ਸਹੋਦਿਆ ਗਰੁੱਪ ਦੇ ਸਥਾਪਨਾ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ | ਸਕੂਲ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਇਹ ਟੀ.ਐਲ.ਐਫ. ਸਕੂਲ ਲਈ ਬਹੁਤ ਮਾਣ ਦਾ ਪਲ ਸੀ ਜਦੋਂ ਪਿ੍ੰਸੀਪਲ ਨੀਤੂ ਡਾਂਡੀ ਨੂੰ ਮੋਗਾ ਸਹੋਦਿਆ ਗਰੁੱਪ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਦੇ ਸਮਰਪਣ, ਲੀਡਰਸ਼ਿਪ ਸਮਰੱਥਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਦਾ ਪ੍ਰਮਾਣ ਹੈ | ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਮੋਗਾ ਸਹੋਦਿਆ ਗਰੁੱਪ ਵਲੋਂ ਇਕ ਸਨਮਾਨ ਪੱਤਰ ਅਤੇ ਟਰਾਫ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ | ਡਾ. ਮੁਸਕਾਨ ਗਰਗ ਨੇ ਕਿਹਾ ਕਿ ਟੀ.ਐਲ.ਐਫ. ਸਕੂਲ ਪਿ੍ੰਸੀਪਲ ਦੀ ਇਹ ਪ੍ਰਾਪਤੀ ਸਕੂਲ ਦੀ ਵਿੱਦਿਅਕ ਉੱਤਮਤਾ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਵੱਖ-ਵੱਖ ਅਕਾਦਮਿਕ ਯਤਨਾਂ ਵਿਚ ਇਸ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ | ਇਹ ਸਮਾਗਮ ਇਕ ਪ੍ਰੇਰਨਾਦਾਇਕ ਸੰਦੇਸ਼ ਦੇ ਨਾਲ ਸਮਾਪਤ ਹੋਇਆ | ਇਸ ਮੌਕੇ ਟੀ.ਐਲ.ਐਫ. ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਪਿ੍ੰਸੀਪਲ ਨੀਤੂ ਡਾਂਡੀ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ |