ਮੋਗਾ, 4 ਮਈ (ਸੁਰਿੰਦਰਪਾਲ ਸਿੰਘ)-ਸਿੱਖ ਰਾਜ ਦੇ ਉਸਾਰੀਏ ਕੌਮੀ ਜਰਨੈਲ ਮਿਸਲ ਰਾਮਗੜ੍ਹੀਆ ਦੇ ਮੋਢੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 5 ਮਈ ਨੂੰ ਪੂਰੇ ਦੇਸ਼ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ | ਇਸੇ ਦਿਨ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਮੋਗਾ ਸ਼ਹਿਰ ਵਿਖੇ ਰਾਮਗੜ੍ਹੀਆ ਸੰਗਠਨ ਮੋਗਾ ਤੇ ਸਹਿਯੋਗੀ ਜਥੇਬੰਦੀਆਂ ਦੇ ਨਾਲ ਮਿਲਾ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਮੋਗਾ ਵਿਖੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ | ਇਸ ਦੀ ਵਿਲੱਖਣਤਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲੇ ਜਰਨੈਲ ਦੇ ਦਿੱਲੀ ਫ਼ਤਿਹ ਅਤੇ ਜੀਵਨੀ 'ਤੇ ਆਧਾਰਿਤ ਇਕ ਟੈਲੀ ਫ਼ਿਲਮ ਚੌਕ ਵਿਖੇ 5 ਮਈ ਨੂੰ ਸ਼ਾਮ 6 ਵਜੇ ਦਿਖਾਈ ਜਾਵੇਗੀ | ਇਸ ਸਮੇਂ ਉਨ੍ਹਾਂ ਦੀ ਜੀਵਨੀ ਨਾਲ ਸਬੰਧਿਤ ਇਤਿਹਾਸਕ ਲਿਟਰੇਚਰ ਵੀ ਵੰਡਿਆਂ ਜਾਵੇਗਾ | ਇਸ ਦੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਆਜ਼ਾਦ ਚੇਅਰਮੈਨ ਰਾਮਗੜ੍ਹੀਆ ਸੰਗਠਨ ਮੋਗਾ ਨੇ ਦੱਸਿਆ ਕਿ ਪਹਿਲੀ ਵਾਰੀ ਇਹ ਪ੍ਰੋਗਰਾਮ ਦਿਨ ਦੀ ਬਜਾਏ ਸ਼ਾਮ/ਰਾਤ ਦਾ ਉਲੀਕਿਆ ਗਿਆ ਹੈ ਤਾਂ ਜੋ ਕਿਰਤੀ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਤੋ ਬਾਅਦ ਇੱਥੇ ਪਹੁੰਚ ਕੇ ਕੌਮੀ ਜਰਨੈਲ ਦਾ ਜਨਮ ਦਿਹਾੜਾ ਮਨਾ ਸਕਣ | ਇਸ ਸਮੇਂ ਕੁਲਵੰਤ ਸਿੰਘ ਰਾਮਗੜ੍ਹੀਆ, ਚਰਨਜੀਤ ਸਿੰਘ ਝੰਡੇਆਣਾ, ਸੁਰਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਜੱਬਲ, ਰਾਜਾ ਸਿੰਘ, ਚਮਕੌਰ ਸਿੰਘ, ਸੋਹਣ ਸਿੰਘ ਸੱਗੂ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਕੇਵਲ ਸਿੰਘ, ਬਲਜੀਤ ਸਿੰਘ, ਮਿ. ਨਛੱਤਰ ਸਿੰਘ, ਪ੍ਰੀਤਮ ਸਿੰਘ ਰਿਟ. ਐਕਸੀਅਨ, ਪਰਮਜੋਤ ਸਿੰਘ ਖ਼ਾਲਸਾ, ਕੁਲਦੀਪ ਸਿੰਘ ਕਲਸੀ, ਮਨਦੀਪ ਸਿੰਘ, ਹਰਦਿਆਲ ਸਿੰਘ, ਜਗਰੂਪ ਸਿੰਘ, ਜਸਪ੍ਰੀਤ ਸਿੰਘ ਰਣੀਆਂ, ਮਹਿੰਦਰ ਸਿੰਘ ਕਲਸੀ, ਮਹਿੰਦਰ ਸਿੰਘ ਕਲਸੀ, ਅਵਤਾਰ ਸਿੰਘ ਵਿਰਦੀ, ਮਨਜੀਤ ਸਿੰਘ ਮਿੰਦੀ, ਪ੍ਰੀਤਮ ਸਿੰਘ ਰਾਜੇਆਣਾ, ਗੁਰਪ੍ਰੀਤ ਸਿੰਘ ਸੈਕਟਰੀ, ਰਛਪਾਲ ਸਿੰਘ ਖ਼ਾਲਸਾ, ਪਿ੍ਤਪਾਲ ਸਿੰਘ, ਸੋਨੰੂ, ਰਣਜੋਧ ਸਿੰਘ ਆਰੇਵਾਲਾ, ਗੋਗੀ ਦੌਧਰੀਆ, ਹਰਦੀਪ ਸਿੰਘ ਜੰਡੂ, ਸਮੁੱਚੇ ਅਹੁਦੇਦਾਰਾਂ ਨੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਕੇ ਸਮੁੱਚੇ ਮੋਗਾ ਇਲਾਕੇ ਦੀਆਂ ਸੰਗਤਾਂ ਨੂੰ 5 ਮਈ ਨੂੰ ਸ਼ਾਮ ਨੂੰ ਚੌਕ ਵਿਚ ਸਮੇਂ ਸਿਰ ਇਸ ਪ੍ਰੋਗਰਾਮ ਵਿਚ ਪਹੁੰਚ ਕੇ ਇਤਿਹਾਸਕ ਫ਼ਿਲਮ ਦਾ ਅਨੰਦ ਮਾਣਨ ਦੀ ਅਪੀਲ ਕੀਤੀ |