ਬਾਘਾ ਪੁਰਾਣਾ, 4 ਮਈ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਘਾ ਪੁਰਾਣਾ ਵਿਖੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ ਸਮਾਧ ਭਾਈ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਕਿਹਾ ਕਿ ਹਲਕੇ ਅੰਦਰ ਜੇਕਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਕੋਈ ਆਵਾਜ਼ ਚੁੱਕਦੀ ਹੋਈ ਸੰਘਰਸ਼ ਕਰਦੀ ਹੈ ਤਾਂ ਸਿਰਫ਼ ਭਾਰਤੀ ਕਿਸਾਨ ਯੂਨੀਅਨ ਖੋਸਾ ਕਰਦੀ ਹੈ | ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਬਲਾਕ ਬਾਘਾ ਪੁਰਾਣਾ ਅੰਦਰ ਹਰੇਕ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਰਤੀ ਕਿਸਾਨ ਯੂਨੀਅਨ ਖੋਸਾ 'ਚ ਨਵੇਂ ਨੌਜਵਾਨ ਕਿਸਾਨਾਂ ਦੀ ਭਰਤੀ ਕਰਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਜਥੇਬੰਦੀ ਖੋਸਾ ਨੂੰ ਮਜ਼ਬੂਤ ਕਰਦੇ ਹੋਏ ਕਿਸਾਨੀ ਅਤੇ ਲੋਕ ਮਸਲਿਆਂ ਤੇ ਸੰਘਰਸ਼ ਕਰਦੇ ਡੱਟਕੇ ਪਹਿਰਾ ਦਿੱਤਾ ਜਾ ਸਕੇ | ਇਸ ਮੌਕੇ ਰਵਿੰਦਰ ਸਿੰਘ ਬਰਾੜ, ਜਸਵੀਰ ਸਿੰਘ ਮਾਹਲਾ, ਬਲਾਕ ਸਕੱਤਰ ਲਖਵੀਰ ਸਿੰਘ ਕੋਮਲ, ਤੇਜ ਸਿੰਘ ਰਹਿਲ ਆਦਿ ਬੁਲਾਰਿਆਂ ਨੇ ਉਨ੍ਹਾਂ ਜਥੇਬੰਦੀਆਂ ਨੂੰ ਤਾੜਨਾ ਕੀਤੀ ਜੋ ਕਿਸਾਨੀ ਸੰਘਰਸ਼ ਹੇਠ ਲੋਕਾਂ ਨੂੰ ਗੁਮਰਾਹ ਕਰਦੇ ਹਨ ਅਤੇ ਨੌਜਵਾਨ ਪੀੜੀ ਨੂੰ ਆਪਣੇ ਸਵਾਰਥੀ ਹਿਤਾਂ ਲਈ ਵਰਤਦੇ ਹਨ | ਇਸ ਮੌਕੇ ਸਰਬਨ ਸਿੰਘ ਲੰਡੇ, ਕੇਵਲ ਸਿੰਘ ਪ੍ਰਧਾਨ, ਚਰਨਪਾਲ ਸਿੰਘ, ਪ੍ਰਦੀਪ ਸਿੰਘ, ਹਰਪਿੰਦਰ ਸਿੰਘ, ਜਸਵਿੰਦਰ ਸਿੰਘ, ਜਗਪ੍ਰੀਤ ਸਿੰਘ, ਜਗਤਾਰ ਸਿੰਘ, ਜੁਗਿੰਦਰ ਸਿੰਘ ਥਰਾਜ, ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ, ਬਿੱਟੂ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ ਸਮਾਧ ਭਾਈ, ਨਾਇਬ ਸਿੰਘ, ਅਜਮੇਰ ਸਿੰਘ,ਮੋਹਣ ਸਿੰਘ ਚੰਨੂਵਾਲਾ, ਸੁਖਦੇਵ ਸਿੰਘ, ਜਸਵੀਰ ਸਿੰਘ,ਭੋਲਾ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ ਮਾਹਲਾ, ਦਲਜੀਤ ਸਿੰਘ ਜੀਤਾ ਘੋਲੀਆ, ਬਲਜੀਤ ਸਿੰਘ ਲੰਗੇਆਣਾ ਨਵਾਂ, ਦਰਸ਼ਨ ਸਿੰਘ, ਜੁਗਿੰਦਰ ਸਿੰਘ ਉਗੋਕੇ, ਬਲਵਿੰਦਰ ਸਿੰਘ ਕਾਲੇਕੇ, ਨਿਰਮਲ ਸਿੰਘ ਕਾਲੇਕੇ ਆਦਿ ਹਾਜ਼ਰ ਸਨ |