10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਤਿੰਨ ਰਾਜਾਂ ਵਿਚ ਭਾਜਪਾ ਦੀ ਜਿੱਤ 'ਤੇ ਕੋਟ ਈਸੇ ਖਾਂ ਵਿਖੇ ਭਾਜਪਾਈਆਂ ਮਨਾਏ ਜਸ਼ਨ

Ad Position 21
No active advertisement
ਅਜੀਤ ਡੈਸਕ 06-05-2026
ਕੋਟ ਈਸੇ ਖਾਂ, 5 ਮਈ (ਗੁਰਮੀਤ ਸਿੰਘ ਖਾਲਸਾ)-ਪੱਛਮੀ ਬੰਗਾਲ, ਆਸਾਮ ਅਤੇ ਪਾਂਡੀਚਰੀ ਰਾਜਾਂ ਵਿਚ ਮਿਲੇ ਵੱਡੇ ਬਹੁਮਤ ਦੀ ਖੁਸ਼ੀ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਹਲਕਾ ਧਰਮਕੋਟ ਦੇ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ ਦੀ ਅਗਵਾਈ ਵਿਚ ਕੋਟ ਈਸੇ ਖਾਂ ਦੇ ਮੁੱਖ ਚੌਕ ਵਿਚ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ¢ ਇਸ ਮੌਕੇ ਭਾਜਪਾ ਆਗੂਆਂ, ਵਰਕਰਾਂ ਵਲੋਂ ਹੱਥ ਵਿਚ ਪਾਰਟੀ ਦੇ ਝੰਡੇ ਲੈ ਕੇ ਸ਼ਹਿਰ ਵਿਚ ਮਾਰਚ ਕੀਤਾ ਗਿਆ¢ ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ, ਸੀਨੀ: ਭਾਜਪਾ ਆਗੂ ਵਿਕਾਸ ਗਾਬਾ, ਸਾਬਕਾ ਮੰਡਲ ਪ੍ਰਧਾਨ ਸੁਸ਼ੀਲ ਅਰੋੜਾ, ਮੰਡਲ ਪ੍ਰਧਾਨ ਜਗਦੀਸ਼ ਬਾਵਾ ਜਾਨੀਆ, ਐਸ.ਸੀ. ਵਿੰਗ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਘਾਰੂ ਦਾਤੇਵਾਲ, ਯੁਵਾ ਮੰਡਲ ਪ੍ਰਧਾਨ ਜਤਿੰਦਰ ਕੁਮਾਰ ਪਲਤਾ ਤੇ ਹੋਰਨਾਂ ਆਗੂਆਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਵਲੋਂ ਭਾਜਪਾ ਨੂੰ ਵੱਡਾ ਬਹੁਮਤ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਦੀਆਂ ਨੀਤੀਆਂ ਨੂੰ ਅੱਜ ਹਰ ਸੂਬੇ ਦੇ ਲੋਕ ਪਸੰਦ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਹੁਣ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿਚ ਵੱਡੀ ਮੋਹਰ ਲਗਾਉਣਗੇ ¢ ਇਸ ਮੌਕੇ ਭਾਜਪਾ ਆਗੂ ਗੁਰਨਾਮ ਸਿੰਘ ਮਸੀਤਾਂ, ਗੁਰਬੀਰ ਸਿੰਘ ਕੈਲਾ, ਪਾਲ ਕਾਲੜਾ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਹਰੀਸ਼ ਸ਼ਰਮਾ, ਗੁਰਭੇਜ ਸਿੰਘ ਵਾਈਸ ਪ੍ਰਧਾਨ, ਸੋਨੂੰ ਪਰਜਾਪਤ ਜਨਰਲ ਸੈਕਟਰੀ, ਲਵਪ੍ਰੀਤ ਸ਼ਰਮਾ, ਹਰਦੀਪ ਸਿੰਘ, ਨਾਇਬ ਸਿੰਘ ਸੈਕਟਰੀ, ਸਾਹਿਲ ਬਾਵਾ, ਮਨਜੀਤ ਸਿੰਘ, ਅਜੇ, ਅਮਨ, ਜਸ਼ਨਦੀਪ ਸਿੰਘ, ਰੋਹਨ ਬਾਵਾ, ਰੌਸ਼ਨ ਲਾਲ, ਤਿਲਕ ਰਾਜ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਕਿਸਾਨ ਮੋਰਚਾ ਸ਼ਾਮਿਲ 15 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਮੌਕੇ ਬੁੱਤ 'ਤੇ ਫੱੁਲ ਮਲਾਵਾਂ ਕੀਤ...
Ad Position 24