10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਾਘਾ ਪੁਰਾਣਾ ਦੇ 14 ਨਗਰ ਕੌਂਸਲ ਮੈਂਬਰਾਂ ਨੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਵਿਰੁੱਧ ਹਲਕਾ ਵਿਧਾਇਕ ਨੂੰ ਲਿਖੀ ਚਿੱਠੀ ਮਾਮਲਾ ਇਕ ਔਰਤ ਨੂੰ ਬਿਨਾਂ ਨਗਰ ਕੌਂਸਲ ਮੈਂਬਰਾਂ ਦੀ ਸਹਿਮਤੀ ਤੋਂ ਨਿਯੁਕਤ ਕਰਨ ਦਾ

Ad Position 21
No active advertisement
ਅਜੀਤ ਡੈਸਕ 06-05-2026
ਬਾਘਾ ਪੁਰਾਣਾ, 5 ਮਈ (ਗੁਰਮੀਤ ਸਿੰਘ ਮਾਣੂੰਕੇ)-2027 ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹਲਕਾ ਬਾਘਾ ਪੁਰਾਣਾ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰਾਂ 'ਚ ਹਲਕੇ ਦੇ ਉੱਪਰਲੇ ਸੀਨੀਅਰ ਆਗੂਆਂ ਵਲੋਂ ਪੁੱਛਗਿੱਛ ਨਾ ਕਰਨ ਕਰਕੇ ਬਗਾਵਤੀ ਸੁਰਾਂ ਸ਼ੁਰੂ ਹੋ ਚੁੱਕੀਆਂ ਹਨ | ਬੀਤੇ ਦਿਨੀਂ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਮਿਤ ਅਗਰਵਾਲ ਨੇ ਆਮ ਆਦਮੀ ਪਾਰਟੀ 'ਚ ਕੋਈ ਪੁੱਛ-ਗਿੱਛ ਨਾ ਹੁੰਦੀ ਵੇਖ ਤੇ ਅਤੇ ਪਾਰਟੀ ਨੀਤੀਆਂ ਤੋਂ ਨਾ ਖੁਸ਼ ਹੁੰਦੇ ਹੋਏ ਭਾਜਪਾ ਦਾ ਪੱਲਾ ਫੜ ਲਿਆ ਹੈ | ਇਸੇ ਤਰ੍ਹਾਂ ਬਾਘਾ ਪੁਰਾਣਾ ਸ਼ਹਿਰ ਦੇ 14 ਨਗਰ ਕੌਂਸਲ ਮੈਂਬਰਾਂ ਵਲੋਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੂੰ ਚਿੱਠੀ ਲਿਖਣੀ ਪਈ ਕਿ ਨਗਰ ਕੌਂਸਲ ਬਾਘਾ ਪੁਰਾਣਾ ਦੀ ਪ੍ਰਧਾਨ ਸੋਨੀਆ ਗੁਪਤਾ ਦਾ ਪਤੀ ਪਵਨ ਗੁਪਤਾ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਅਤੇ ਨਗਰ ਕੌਂਸਲ ਦੇ 14 ਮੈਂਬਰਾਂ ਦੀ ਕੋਈ ਪੁੱਛ-ਗਿੱਛ ਨਹੀਂ ਹੋ ਰਹੀ | ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਾਘਾ ਪੁਰਾਣਾ ਦੇ ਦਫਤਰ ਅੰਦਰ ਵੱਖ-ਵੱਖ ਮੁਲਾਜ਼ਮਾਂ ਤੋਂ ਬਿਨਾਂ ਇਕ ਪੋਸਟ ਮੋਟੀਵੇਟਰ ਦੀ ਹੈ, ਜਿਸ ਦਾ ਕੰਮ ਸ਼ਹਿਰ ਦੇ ਲੋਕਾਂ ਨੂੰ ਕੂੜੇ ਦੇ ਨਿਪਟਾਰੇ ਲਈ ਜਾਗਰੂਕ ਕਰਨਾ ਹੁੰਦਾ ਹੈ ਅਤੇ ਇਹ ਪੋਸਟ ਕੇਂਦਰ ਸਰਕਾਰ ਅਧੀਨ ਹੁੰਦੀ ਹੈ ਪਰ ਨਗਰ ਕੌਂਸਲ ਬਾਘਾ ਪੁਰਾਣਾ ਦੀ ਪ੍ਰਧਾਨ ਸੋਨੀਆ ਗੁਪਤਾ ਦੇ ਪਤੀ ਪਵਨ ਗੁਪਤਾ ਵਲੋਂ ਨਗਰ ਕੌਂਸਲ ਬਾਘਾ ਪੁਰਾਣਾ ਦੇ ਦਫ਼ਤਰ ਅੰਦਰ ਕੰਮ ਕਰਦੀ ਔਰਤ ਮੋਟੀਵੇਟਰ ਮੁਲਾਜ਼ਮ ਨੂੰ ਨਗਰ ਕੌਂਸਲ ਬਾਘਾ ਪੁਰਾਣਾ ਦੇ ਦਫਤਰ 'ਚ ਕਲੈਰੀਕਲ ਪੋਸਟ 'ਤੇ ਬਿਨਾਂ ਨਗਰ ਕੌਂਸਲ ਦੇ 14 ਮੈਂਬਰਾਂ ਦੀ ਸਹਿਮਤੀ ਤੋਂ ਨਿਯੁਕਤ ਕਰ ਦਿੱਤਾ ਗਿਆ ਹੈ | ਇਸ ਨਿਯੁਕਤੀ 'ਤੇ ਬਾਘਾ ਪੁਰਾਣਾ ਸ਼ਹਿਰ ਦੇ 14 ਵਾਰਡਾਂ ਦੇ ਐਮ.ਸੀ. ਮੈਂਬਰਾਂ ਵਲੋਂ ਇਸ ਨਿਯੁਕਤੀ ਲਈ ਇਤਰਾਜ਼ ਕੀਤਾ ਗਿਆ ਪਰ ਪ੍ਰਧਾਨ ਸੋਨੀਆ ਗੁਪਤਾ ਦੇ ਪਤੀ ਪਵਨ ਗੁਪਤਾ ਵਲੋਂ ਮਨ ਮਰਜ਼ੀ ਕਰਦਿਆਂ ਅਤੇ ਸਾਰੇ ਨਿਯਮਾਂ ਨੂੰ ਛਿੱਕੇ 'ਤੇ ਟੰਗਦੇ ਹੋਏ ਇਹ ਨਿਯੁਕਤੀ ਕੀਤੀ ਗਈ | ਜਦੋਂ ਕਿ ਇਸ ਨਿਯੁਕਤੀ ਨਾਲ ਉਕਤ ਮੁਲਾਜ਼ਮ ਨੂੰ ਤਨਖਾਹ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਦਿੱਤੀ ਜਾਵੇਗੀ ਜਿਸ ਨਾਲ ਨਗਰ ਕੌਂਸਲ ਬਾਘਾ ਪੁਰਾਣਾ 'ਤੇ ਵਿੱਤੀ ਬੋਝ ਪਵੇਗਾ | ਇਸ ਸਾਰੇ ਮਾਮਲੇ ਤੋਂ ਦੁਖੀ ਹੋ ਕੇ ਨਗਰ ਕੌਂਸਲ ਬਾਘਾ ਪੁਰਾਣਾ ਦੇ 14 ਐਮ.ਸੀ. ਮੈਂਬਰਾਂ ਨੇ ਪਵਨ ਗੁਪਤਾ ਦੇ ਇਸ ਵਤੀਰੇ ਨੂੰ ਲੈ ਕੇ ਪ੍ਰਤੀਕਿਰਿਆ ਕਰਦਿਆਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੂੰ ਚਿੱਠੀ ਹੈ ਤੇ ਮੰਗ ਕੀਤੀ ਹੈ ਕਿ ਆਪ ਹੁਦਰੀਆਂ ਕਰ ਰਹੇ ਪਵਨ ਗੁਪਤਾ ਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾਂ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਵੱਡੇ ਨੁਕਸਾਨ ਝੱਲਣੇ ਪੈ ਸਕਦੇ ਹਨ | ਜਦੋਂ ਇਸ ਮਾਮਲੇ ਸਬੰਧੀ ਪਵਨ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਬੇਸ਼ੱਕ ਇਸ ਸਬੰਧੀ ਕੋਈ ਸਪੱਸ਼ਟ ਜੁਆਬ ਤਾਂ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਇਹ ਮਾਮਲਾ ਅੱਜ ਹੀ ਮੇਰੇ ਧਿਆਨ 'ਚ ਆਇਆ ਹੈ ਤੇ ਮੈਂ ਸਾਰੇ ਐਮ.ਸੀ. ਨਾਲ ਗੱਲ ਕੀਤੀ ਹੈ ਤੇ ਅਸੀਂ ਸਾਰੇ ਇਕੱਠੇ ਹਾਂ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਲਿਆ ਸਵੈ 2027 ਪ੍ਰਕਿਰਿਆ ਦਾ ਜਾਇਜ਼ਾ • ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਜਾਣਕਾਰੀ ਭਰਨ ਦੀ ਕੀਤ... ਅਗਲੀ ਖ਼ਬਰ ਸਟੱਡੀ ਵੀਜ਼ਾ ਲਈ ਸਹੀ ਰਾਹਦਾਰੀ ਬਹੁਤ ਜ਼ਰੂਰੀ-ਗੁਰਮਿਲਾਪ ਸਿੰਘ ਡੱਲਾ <br/>
Ad Position 24