10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਟਹਿਲ ਸਿੰਘ ਸਕੱਤਰ ਦੀ ਸੇਵਾ ਮੁਕਤੀ 'ਤੇ ਸਾਥੀਆਂ ਨੇ ਦਿੱਤੀ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 06-05-2026
ਕੋਟ ਈਸੇ ਖਾਂ, 5 ਮਈ (ਗੁਰਮੀਤ ਸਿੰਘ ਖਾਲਸਾ)-ਸਹਿਕਾਰੀ ਸਭਾ ਮਹਿਲ ਨੌਂਅਬਾਦ 'ਚ ਬਤੌਰ ਸਕੱਤਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਟਹਿਲ ਸਿੰਘ ਦੀ ਨੌਕਰੀ ਦਾ ਕਾਰਜਕਾਲ ਸਮਾਪਤ ਹੋਣ 'ਤੇ ਕੋਆਪਰੇਟਿਵ ਬੈਂਕ ਕੋਟ ਈਸੇ ਖਾਂ 'ਚ ਸਾਥੀਆਂ ਦੀ ਹੋਈ ਇਕੱਤਰਤਾ ਦੌਰਾਨ ਹੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਵਿਦਾਇਗੀ ਪਾਰਟੀ ਦਿੱਤੀ ਗਈ¢ ਇਸ ਮੌਕੇ ਬੋਲਦਿਆਂ ਪੰਜਾਬ ਰਾਜ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਸਰਪ੍ਰਸਤ ਗੁਰਮੀਤ ਸਿੰਘ ਦਾਤੇਵਾਲ, ਸੀਨੀਅਰ ਆਗੂ ਇਕਬਾਲ ਸਿੰਘ ਢੋਲੇਵਾਲ ਸਰਪੰਚ ਆਦਿ ਨੇ ਕਿਹਾ ਕਿ ਇਮਾਨਦਾਰੀ ਨਿਮਰਤਾ ਤੇ ਸਹਿਜ ਨਾਲ ਟਹਿਲ ਸਿੰਘ ਨੇ ਬਤੌਰ ਸਕੱਤਰ ਸਹਿਕਾਰੀ ਸਭਾ ਆਪਣੀਆਂ ਸੇਵਾਵਾਂ ਕਰੀਬ 34 ਸਾਲ 3 ਮਹੀਨੇ ਨਿਭਾਈਆਂ ਜਿਸ ਲਈ ਸਾਨੂੰ ਆਪਣੇ ਸਾਥੀ 'ਤੇ ਫਖਰ ਮਹਿਸੂਸ ਹੁੰਦਾ ਹੈ¢ ਇਸ ਮੌਕੇ ਟਹਿਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਿੰਨਾ ਸਮਾਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਉਸ ਸਮੇਂ ਦੌਰਾਨ ਸਾਥੀਆਂ ਦਾ ਹਮੇਸ਼ਾ ਵਧੀਆ ਪਿਆਰ ਤੇ ਸਾਥ ਮਿਲਦਾ ਰਿਹਾ ਜਿਸ ਨੂੰ ਉਹ ਕਦੇ ਨਹੀਂ ਭੁਲਾਉਣਗੇ¢ ਇਸ ਮੌਕੇ ਉਨ੍ਹਾਂ ਨੇ ਆਪਣੇ ਮਾਣ ਸਨਮਾਨ ਲਈ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ¢ ਇਸ ਮੌਕੇ ਗੁਰਮੀਤ ਸਿੰਘ ਦਾਤੇਵਾਲ ਸਰਪ੍ਰਸਤ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ, ਇਕਬਾਲ ਸਿੰਘ ਢੋਲੇਵਾਲ ਸੀਨੀਅਰ ਆਗੂ, ਸਵਰਨ ਸਿੰਘ ਕੈਲਾ ਬਲਾਕ ਪ੍ਰਧਾਨ, ਮੇਹਰ ਸਿੰਘ ਢੋਲੇਵਾਲ, ਨਿਰਵੈਰ ਸਿੰਘ ਸਕੱਤਰ ਕੋਟ ਮੁਹੰਮਦ ਖਾਂ, ਗੁਰਪ੍ਰੀਤ ਸਿੰਘ ਸਕੱਤਰ ਕੋਟ ਸਦਰ ਖਾਂ ਬਲਾਕ ਖਜ਼ਾਨਚੀ, ਸਵਰਨ ਸਿੰਘ ਸਕੱਤਰ ਮੰਦਰ, ਯਾਦਵਿੰਦਰ ਸਿੰਘ ਸਕੱਤਰ ਮਨਾਵਾਂ, ਗਗਨਦੀਪ ਸਿੰਘ ਮੈਨੇਜਰ, ਜਸਪਾਲ ਸਿੰਘ ਸਕੱਤਰ ਬਲਖੰਡੀ, ਅਰਵਿੰਦਰਪਾਲ ਸਿੰਘ ਸਕੱਤਰ ਜਨੇਰ, ਸਤਿੰਦਰਪਾਲ ਗਗੜਾ ਸਾਬਕਾ ਪ੍ਰਧਾਨ, ਬੂਟਾ ਸਿੰਘ ਮੰਦਰ, ਗੁਰਮੁਖ ਸਿੰਘ ਮਸੀਤਾਂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਅੰਦਰ ਹਥਿਆਰ ਲੈ ਕੇ ਚੱਲਣ ਅਤੇ ਉਸ ਦੇ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ ਅਗਲੀ ਖ਼ਬਰ ਡਾ. ਸੈਫ਼ਦੀਨ ਕਿਚਲੂ ਪਬਲਿਕ ਸਕੂਲ ਮੋਗਾ ਵਿਖੇ ਸਰਹੱਦੀ ਸੜਕ ਸੰਗਠਨ ਦਿਵਸ ਮਨਾਇਆ
Ad Position 24