ਨੱਥੂਵਾਲਾ ਗਰਬੀ, 6 ਮਈ (ਨਵਦੀਪ ਸਿੰਘ)-ਪਿੰਡ ਭਲੂਰ ਵਿਖੇ ਸਥਿਤ ਜੀ.ਐਨ. ਕਾਨਵੈਂਟ ਸਕੂਲ ਵਿਚ ਮਰਚੈਂਟ ਨੇਵੀ ਵਿਚ ਕਰੀਅਰ ਮੌਕਿਆਂ ਬਾਰੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ | ਜਿਸ ਵਿਚ ਤਜਰਬੇਕਾਰ ਮਰਚੈਂਟ ਨੇਵੀ ਕੈਪਟਨ ਨੇ ਵੀ ਸ਼ਮੂਲੀਅਤ ਕਰਦਿਆਂ ਆਪਣੇ ਕੀਮਤੀ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ¢ ਇਹ ਸੈਸ਼ਨ ਦੱਖਣੀ ਭਾਰਤ ਤੋਂ ਆਈ ਇਕ ਮੈਰੀ ਟਾਈਮ ਕੰਸਲਟੈਂਸੀ ਟੀਮ ਵਲੋਂ ਲਿਆ ਗਿਆ¢ 9ਵੀਂ ਜਮਾਤ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਸੈਸ਼ਨ ਵਿਚ ਉਤਸ਼ਾਹ ਨਾਲ ਭਾਗ ਲਿਆ¢ ਮਾਹਿਰਾਂ ਵਲੋਂ ਮਰਚੈਂਟ ਨੇਵੀ ਖੇਤਰ ਵਿਚ ਕਰੀਅਰ ਦੇ ਮੌਕਿਆਂ, ਲੋੜੀਂਦੀਆਂ ਯੋਗਤਾਵਾਂ ਅਤੇ ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਕੈਪਟਨ ਨੇ ਆਪਣੇ ਅਨੁਭਵ ਰਾਹੀਂ ਸਮੁੰਦਰੀ ਜੀਵਨ ਅਤੇ ਇਸ ਖੇਤਰ ਦੀਆਂ ਚੁਨੌਤੀਆਂ ਬਾਰੇ ਵੀ ਰੌਸ਼ਨੀ ਪਾਈ¢ ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਇਆ ਜਿਸ ਨਾਲ ਉਨ੍ਹਾਂ ਨੂੰ ਮਰਚੈਂਟ ਨੇਵੀ ਖੇਤਰ ਬਾਰੇ ਸਪਸ਼ਟਤਾ ਅਤੇ ਸਹੀ ਕਰੀਅਰ ਚੋਣ ਲਈ ਪੇ੍ਰਰਨਾ ਮਿਲੀ¢ ਪਿ੍ੰਸੀਪਲ ਰਮਨਦੀਪ ਕੌਰ ਨੇ ਮੈਰੀ ਟਾਈਮ ਟੀਮ ਦਾ ਧੰਨਵਾਦ ਕੀਤਾ¢