ਅਜੀਤਵਾਲ, 6 ਮਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਢੁੱਡੀਕੇ ਮੋਗਾ ਵਿਖੇ ਕਾਲਜ ਮੈਨੇਜਮੈਂਟ ਕਮੇਟੀ ਚੇਅਰਮੈਨ ਰੋਹਨ ਸਚਦੇਵਾ, ਮੈਨੇਜਿੰਗ ਡਾਇਰੈਕਟਰ ਹੀਰਾ ਲਾਲ ਸ਼ਰਮਾ, ਜਨਰਲ ਸਕੱਤਰ ਡਾ. ਹਰਜੋਤ ਕਮਲ ਅਤੇ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਦੀ ਅਗਵਾਈ ਹੇਠ ਗਾਈਡੈਂਸ ਐਂਡ ਕੌਂਸਲਿੰਗ ਪਲੇਸਮੈਂਟ ਸੈੱਲ ਨੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਰੁਜ਼ਗਾਰ ਮੇਲਾ ਲਗਾਇਆ ¢ ਕਾਲਜ ਪਿ੍ੰਸੀਪਲ ਡਾ. ਉਮੇਸ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਖਲਾਈ ਤੇ ਪਲੇਸਮੈਂਟ ਸੈੱਲ ਵਿਦਿਆਰਥੀਆਂ ਨੂੰ ਯੋਗ ਨੌਕਰੀ, ਪ੍ਰੋਫਾਈਲ ਲੱਭਣ ਤੇ ਹਾਸਲ 'ਚ ਮਦਦ ਕਰਕੇ ਭਵਿੱਖ ਵਿਚ ਸਹੀ ਮਾਰਗ ਦਰਸ਼ਨ ਕਰਦਾ ਹੈ | ਜਿਸ ਤਹਿਤ ਪਿਛਲੇ ਕਰੀਬ 20 ਸਾਲਾਂ ਤੋਂ ਇਸ ਪ੍ਰੋਗਰਾਮ ਤਹਿਤ 10-12 ਹਜ਼ਾਰ ਦੇ ਕਰੀਬ ਵਿਦਿਆਰਥੀ ਵੱਖ-ਵੱਖ ਵਿਭਾਗਾਂ 'ਚ ਨੌਕਰੀ ਕਰ ਰਹੇ ਹਨ¢ ਇਸ ਦੌਰਾਨ ਐਮ. ਐਡ., ਬੀ.ਐਡ. ਅਤੇ ਈ.ਟੀ.ਟੀ.ਦੇ ਵਿਦਿਆਰਥੀਆਂ ਤੋਂ ਗੂਗਲ ਫਾਰਮ ਜਰੀਏ ਬਾਇਉਡਾਟਾ ਮੰਗਵਾਇਆ ਗਿਆ, ਜਿਸ ਵਿਚ 60 ਵਿਦਿਆਰਥੀਆਂ ਨੇ ਫਾਰਮ ਭਰ ਕੇ ਭੇਜੇ¢ ਪਲੇਸਮੈਂਟ ਲਈ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ, ਰੂਪ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਸੱਤਿਆ ਭਾਰਤੀ ਏਅਰਟੈੱਲ ਫਾਊਾਡੇਸ਼ਨਸ ਸਕੂਲ ਜਗਰਾਉਂ ਨੂੰ ਸੱਦਾ ਦਿੱਤਾ ਗਿਆ¢ ਕਾਲਜ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਅਜੇ ਕੁਮਾਰ ਨੇ ਦੱਸਿਆ ਕਿ ਇਹ ਇੰਟਰਵਿਊ ਪਲੇਸਮੈਂਟ ਤੋਂ ਪਹਿਲਾਂ ਗੱਲਬਾਤ, ਸਮੂਹ ਚਰਚਾਵਾਂ ਤੇ ਹੋਰ ਪਲੇਸਮੈਂਟ ਨਾਲ ਸੰਬੰਧਿਤ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਗਿਆਨ 'ਚ ਸੁਧਾਰ ਕਰਨ ਦਾ ਵਧੀਆ ਮੌਕਾ ਮਿਲ ਸਕੇ¢ ਉਨ੍ਹਾਂ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੇ ਇੰਚਾਰਜ ਮੈਡਮ ਵਿਜੇ ਲਕਸ਼ਮੀ ਤੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ¢