16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੋਗਾ ਕ੍ਰਿਕਟ ਅੰਡਰ-23 ਨੇ ਫ਼ਰੀਦਕੋਟ ਨੂੰ ਹਰਾਇਆ <br/>

Ad Position 21
No active advertisement
ਅਜੀਤ ਡੈਸਕ 07-05-2026
ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-23 ਇਕ ਰੋਜ਼ਾ ਟੂਰਨਾਮੈਂਟ 2026-27 ਵਿਚ ਮੋਗਾ ਅੰਡਰ-23 ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫ਼ਰੀਦਕੋਟ ਅੰਡਰ-23 ਨੂੰ 96 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਸਿਖਰਲਾ ਸਥਾਨ ਹਾਸਲ ਕੀਤਾ | ਕਮਲ ਅਰੋੜਾ ਮੈਂਬਰ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਟਾਸ ਜਿੱਤਣ ਤੋਂ ਬਾਅਦ ਮੋਗਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿਚ 323/9 ਦਾ ਵਿਸ਼ਾਲ ਸਕੋਰ ਬਣਾਇਆ | ਹਰੀਸ਼ ਕੁਮਾਰ ਨੇ 103 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ, ਜਦੋਂ ਕਿ ਕੋਮਲਵੀਰ ਸਿੰਘ ਨੇ 81 ਦੌੜਾਂ ਦਾ ਯੋਗਦਾਨ ਪਾਇਆ ਅਤੇ ਸਿਧਾਰਥ ਰਾਜ ਸ਼ਰਮਾ ਨੇ ਤੇਜ਼ 64 ਦੌੜਾਂ ਬਣਾਈਆਂ | ਜਵਾਬ ਵਿਚ ਫ਼ਰੀਦਕੋਟ 47 ਓਵਰਾਂ ਵਿਚ 227 ਦੌੜਾਂ 'ਤੇ ਆਲ ਆਊਟ ਹੋ ਗਿਆ | ਫ਼ਰੀਦਕੋਟ ਲਈ ਸੰਪ੍ਰੀਤ ਸੇਖੋਂ ਨੇ 68 ਅਤੇ ਸ਼ੋਭਿਤ ਖੁੱਲਰ ਨੇ 59 ਦੌੜਾਂ ਬਣਾਈਆਂ, ਪਰ ਬਾਕੀ ਬੱਲੇਬਾਜ਼ ਕੋਈ ਮਹੱਤਵਪੂਰਨ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੇ | ਮੋਗਾ ਦੀ ਗੇਂਦਬਾਜ਼ੀ ਵੀ ਪ੍ਰਭਾਵਸ਼ਾਲੀ ਸੀ | ਹਰਜੋਤ ਸਿੰਘ ਨੇ ਚਾਰ ਵਿਕਟਾਂ ਲੈ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ, ਜਦੋਂ ਕਿ ਰਵਦੀਪ ਚਾਵਲਾ ਨੇ ਦੋ ਵਿਕਟਾਂ ਨਾਲ ਉਸ ਦਾ ਵਧੀਆ ਸਮਰਥਨ ਕੀਤਾ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸੰਨੀ ਮਨਚੰਦਾ, ਆਰ.ਕੇ. ਜਿੰਦਲ, ਡਾ. ਸ਼ਮਸ਼ੇਰ ਸਿੰਘ ਸਿੱਧੂ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਰੋਲੀ ਭਾਈ ਬੀ.ਆਈ.ਐਸ. ਕਲੱਬ ਦੀ ਨੈਸ਼ਨਲ ਪ੍ਰਤੀਯੋਗਤਾ ਜੇਤੂ ਵਿਦਿਆਰਥਣ ਦਾ ਸਨਮਾਨ ਅਗਲੀ ਖ਼ਬਰ ਫ਼ਸਟ ਚੁਆਇਸ ਆਈਲਟਸ ਸੈਂਟਰ ਬਾਘਾ ਪੁਰਾਣਾ ਨੇ ਪੰਦਰਾਂ ਦਿਨਾਂ 'ਚ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ
Ad Position 24