16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬਿਊਟੀ ਪਾਰਲਰ ਸਿਖਲਾਈ ਟਰੇਨਿੰਗ ਕੈਂਪ ਦੀ ਸਮਾਪਤੀ 'ਤੇ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 07-05-2026
ਮੋਗਾ, 6 ਮਈ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਦੁੱਨੇਕੇ ਵਿਖੇ ਪੰਕਜ ਕੁਮਾਰ ਗੁਪਤਾ (ਏ.ਜੀ.ਐਮ.), ਗੌਰਵ ਕੁਮਾਰ ਮੈਨੇਜਰ ਦੀ ਅਗਵਾਈ ਹੇਠ ਚੱਲ ਰਹੇ ਬਿਊਟੀ ਪਾਰਲਰ ਸਿਖਲਾਈ (ਜੂਨੀਅਰ ਬਿਊਟੀ ਪੈ੍ਰਕਟੀਸ਼ਨਰ) ਲਘੂ ਉੱਦਮੀ 35 ਰੋਜ਼ਾ ਮੁਫਤ ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ 326 ਬੈਂਚ ਦੇ ਸਿੱਖਿਆਰਥੀਆਂ ਨੂੰ ਮੁੱਖ ਮਹਿਮਾਨ ਹਰਿੰਦਰਪਾਲ ਕੌਰ ਪੰਡੋਰੀ ਅਰਾਈਆਂ 'ਆਪ' ਆਗੂ, ਸਾਬਕਾ ਪੁਲਿਸ ਅਧਿਕਾਰੀ ਹਰਦੀਪ ਸਿੰਘ 'ਆਪ' ਆਗੂ, ਅਮਨ ਸਿੰਘ ਪੁੱਤਰ ਕੌਂਸਲਰ ਸੁਰਿੰਦਰ ਸਿੰਘ ਗੋਗਾ, ਗਗਨਦੀਪ ਸਿੰਘ ਤੇ ਕੋਰਸ ਕੋਆਰਡੀਨੇਟਰ ਜਗਦੀਪ ਸਿੰਘ ਨੇ ਸਰਟੀਫਿਕੇਟ ਵੰਡੇ | ਆਰਸੇਟੀ ਦੇ ਅਧਿਕਾਰੀਆਂ ਅਤੇ ਸਟਾਫ ਨੇ ਦੱਸਿਆ ਕਿ ਪੇਂਡੂ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਆਰਸੇਟੀ ਵਲੋਂ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ | ਇਸ ਮੌਕੇ ਪੰਡੋਰੀ ਅਰਾਈਆਂ, ਢੋਲੇਵਾਲਾ, ਚੀਮਾ, ਬਾਜੇ ਕੇ, ਭਾਈ ਲਾਧੂ, ਕੰਨੀਆ ਖਾਸ, ਲੱਲ੍ਹੇ, ਕੈਲਾ, ਜੀਂਦੜਾ, ਮਨਾਵਾਂ, ਤਖਾਣਵੱਧ, ਨਿਧਾਂਵਾਲਾ, ਠੱਠੀ ਭਾਈ, ਮੋਗਾ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੀ ਜ਼ਿਲ੍ਹਾ ਚੋਣ ਅਗਲੀ ਖ਼ਬਰ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24