ਕੋਟ ਈਸੇ ਖਾਂ, 6 ਮਈ (ਗੁਰਮੀਤ ਸਿੰਘ ਖਾਲਸਾ)-ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਦਾ ਬੀਤੇ ਦਿਨੀਂ ਦਸਵੀਂ ਕਲਾਸ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ¢ ਇਸੇ ਤਰ੍ਹਾਂ ਇਸ ਵਾਰ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸਕੂਲ ਦੀ ਹੋਣਹਾਰ ਵਿਦਿਆਰਥਣ ਅਨੂਰੀਤ ਕੌਰ ਨੇ ਸਾਇੰਸ ਗਰੁੱਪ ਵਿਚੋਂ 98.25 ਫੀਸਦੀ ਨੰਬਰ ਹਾਸਲ ਕਰਕੇ ਟੌਪਰ ਹੋਣ ਦਾ ਮਾਣ ਹਾਸਲ ਕੀਤਾ¢ ਪਿ੍ੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ, ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਜਸਵਿੰਦਰ ਸਿੰਘ ਸਿੱਧੂ, ਸਤਨਾਮ ਸਿੰਘ ਸੌਂਦ, ਡਾ. ਚਾਹਤ ਕੰਬੋਜ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਵਿਚ ਪਾਥਵੇਜ਼ ਦੇ 73 ਬੱਚਿਆਂ ਵਿਚੋਂ 17 ਬੱਚਿਆਂ ਨੇ 90 ਫੀਸਦੀ ਤੋਂ ਉੱਪਰ ਨੰਬਰ ਹਾਸਲ ਕੀਤੇ¢ ਇਸੇ ਤਰ੍ਹਾਂ 25 ਬੱਚਿਆਂ ਨੇ 80 ਫੀਸਦੀ ਤੋਂ 90 ਫੀਸਦੀ ਤੱਕ, 14 ਬੱਚਿਆਂ ਨੇ 70 ਫੀਸਦੀ ਤੋਂ 80 ਫੀਸਦੀ ਅਤੇ ਬਾਕੀ ਦੇ ਬੱਚੇ ਫਸਟ ਡਿਵੀਜ਼ਨ ਵਿਚ ਪਾਸ ਹੋਏ ਹਨ¢ ਟੌਪ ਕਰਨ ਵਾਲੇ ਵਿਦਿਆਰਥੀਆਂ ਵਿਚ ਅਨੂਰੀਤ ਕੌਰ 98.25 ਫੀਸਦੀ, ਪੁਨੀਤ ਕੌਰ 97.5 ਫੀਸਦੀ, ਜਸ਼ਨਪ੍ਰੀਤ ਕੌਰ 95.5 ਫੀਸਦੀ, ਖੁਸ਼ਪ੍ਰੀਤ ਕੌਰ 95.25 ਫੀਸਦੀ, ਜਸਨੂਰ ਕੌਰ 95 ਫੀਸਦੀ, ਹਰਸਿਮਰਤ ਕੌਰ 94.25 ਫੀਸਦੀ, ਗੁਰਲੀਨ ਕੌਰ 94 ਫੀਸਦੀ, ਹਰਮਨਦੀਪ ਕੌਰ 93.25 ਫੀਸਦੀ, ਰੂਪਨਜੋਤ ਕੌਰ 92.75 ਫੀਸਦੀ, ਡਵਲੀਨ ਕੌਰ 92.75 ਫੀਸਦੀ, ਸਮਰੀਨ ਕੌਰ 92 ਫੀਸਦੀ, ਸੂਜਲਪ੍ਰੀਤ ਸਿੰਘ 92.75 ਫੀਸਦੀ, ਲੀਜਾ ਵਰਮਾ 91.5 ਫੀਸਦੀ, ਜਪਨੀਤ ਕੌਰ ਸੰਧੂ 91.5 ਫੀਸਦੀ, ਪ੍ਰਭਜੋਤ ਸਿੰਘ ਸਿੱਧੂ 90.5 ਫੀਸਦੀ, ਜਸਮੀਨ ਕੌਰ 90.2 ਫੀਸਦੀ ਅਤੇ ਕਿਰਨਦੀਪ ਕੌਰ 90 ਫੀਸਦੀ ਅੰਕ ਲਏ¢ ਬਾਰ੍ਹਵੀਂ ਜਮਾਤ ਕਰਕੇ ਜਾ ਚੁੱਕੇ ਸਾਰੇ ਵਿਦਿਆਰਥੀਆਂ ਨੂੰ ਸੱਦਾ ਦੇ ਕੇ ਮੈਨੇਜਮੈਂਟ ਨੇ ਮੂੰਹ ਮਿੱਠਾ ਕਰਵਾਇਆ¢