ਕੋਟ ਈਸੇ ਖਾਂ, 8 ਮਈ (ਗੁਰਮੀਤ ਸਿੰਘ ਖ਼ਾਲਸਾ)-ਆਈ.ਸੀ.ਐਸ.ਈ. ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਵਿਖੇ ਅਕਾਦਮਿਕ ਸੈਸ਼ਨ 2026-27 ਦੌਰਾਨ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਧੂਮ-ਧਾਮ ਨਾਲ ਕਰਵਾਏ ਇਸ ਸਮਾਗਮ ਸਬੰਧੀ ਪ੍ਰਬੰਧਕਾਂ ਕਿਹਾ ਕਿ ਵਿਦਿਆਰਥੀ ਕੌਂਸਲ ਬੱਚਿਆਂ ਵਿਚ ਆਪਣੇ ਫ਼ਰਜ਼ਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਅਤੇ ਬਹੁਤ ਵਧੀਆ ਢੰਗ ਨਾਲ ਨਿਭਾਉਣ ਲਈ ਤਿਆਰ ਕਰਦਾ ਹੈ ਤਾਂ ਕਿ ਬੱਚੇ ਆਉਣ ਵਾਲੇ ਸਮੇਂ ਵਿਚ ਸਿਰ ਕੱਢ ਆਗੂ ਬਣ ਸਕਣ | ਇਸ ਸਮਾਗਮ ਵਿਚ ਚੁਣੇ ਗਏ ਵਿਦਿਆਰਥੀਆਂ ਵਿਚੋਂ ਹੈੱਡ ਬੁਆਏ ਦਿਲਬਾਗ ਸਿੰਘ, ਹੈੱਡ ਗਰਲ ਸਿਮਰਨ ਕੌਰ, ਵਾਈਸ ਹੈੱਡ ਬੁਆਏ ਅਭਿਜੋਤ ਸਿੰਘ, ਵਾਈਸ ਹੈੱਡ ਗਰਲ ਸਾਹਿਬਾ, ਸਪੋਰਟਸ ਕੈਪਟਨ ਮੋਹਿਤ ਸ਼ਰਮਾ ਅਤੇ ਨਵਦੀਪ ਕੌਰ, ਕਲਚਰਲ ਹੈੱਡ ਤੇਜਬੀਰ ਸਿੰਘ ਅਤੇ ਹਰਪ੍ਰੀਤ ਕੌਰ, ਡਿਸਿਪਲਿਨ ਇੰਚਾਰਜ ਗੁਰਦੇਸਪ੍ਰੀਤ ਸਿੰਘ ਅਤੇ ਸਿਮਰਨ ਕੌਰ, ਈਕੋ ਕਲੱਬ ਇੰਚਾਰਜ ਹਰਸ਼ਿਤਾ, ਲਿਟਰੇਰੀ ਕਲੱਬ ਪੈ੍ਰਜ਼ੀਡੈਂਟ ਰਵਨੀਤ ਕੌਰ, ਮਨਪ੍ਰੀਤ ਕੌਰ, ਅਨੂਰੀਤ ਕੌਰ ਅਤੇ ਪਲਕਪ੍ਰੀਤ ਕੌਰ ਆਦਿ ਸ਼ਾਮਲ ਸਨ | ਇਸ ਮੌਕੇ ਸਕੂਲ ਦੇ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਡਾ. ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਸਾਬਕਾ ਕੌਂਸਲਰ, ਜੋਗਿੰਦਰ ਸਿੰਘ ਸੌਂਦ ਸਾਬਕਾ ਸਰਪੰਚ, ਪ੍ਰਬੰਧਕ ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਪਿ੍ੰਸੀਪਲ ਡਾ. ਅਰਵਿੰਦ ਕੁਮਾਰ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ |