10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ.ਏ.ਵੀ. ਕੋਟ ਈਸੇ ਖਾਂ ਸਕੂਲ 'ਚ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-05-2026
ਕੋਟ ਈਸੇ ਖਾਂ, 8 ਮਈ (ਗੁਰਮੀਤ ਸਿੰਘ ਖ਼ਾਲਸਾ)-ਡੀ.ਏ.ਵੀ ਕੇ.ਆਰ.ਬੀ. ਪਬਲਿਕ ਸਕੂਲ, ਕੋਟ ਈਸੇ ਖਾਂ ਵਿਚ ਮਦਰਜ਼ ਡੇ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਮਾਵਾਂ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਕਵਿਤਾਵਾਂ, ਭਾਸ਼ਣ ਅਤੇ ਗੀਤ ਪੇਸ਼ ਕੀਤੇ | ਇਸ ਤੋਂ ਇਲਾਵਾ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬੱਚਿਆਂ ਨੇ ਬੜੇ ਚਾਉ ਨਾਲ ਭਾਗ ਲਿਆ | ਇਸ ਮੌਕੇ 'ਤੇ ਕਾਰਡ ਮੇਕਿੰਗ ਐਕਟੀਵਿਟੀ ਵੀ ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਆਪਣੇ ਹੱਥਾਂ ਨਾਲ ਸੁੰਦਰ ਕਾਰਡ ਤਿਆਰ ਕੀਤੇ ਅਤੇ ਆਪਣੀਆਂ ਪਿਆਰੀਆਂ ਮਾਵਾਂ ਨੂੰ ਭੇਟ ਕੀਤੇ | ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਅਤੇ ਮਾਵਾਂ ਲਈ ਪਿਆਰ ਸਾਫ਼ ਝਲਕਦਾ ਸੀ | ਸਕੂਲ ਦੇ ਪਿ੍ੰਸੀਪਲ ਮੈਡਮ ਰਿਤੂ ਅਹੂਜਾ ਨੇ ਕਿਹਾ ਕਿ ਮਾਂ ਸਾਡੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਹਸਤੀ ਹੁੰਦੀ ਹੈ ਅਤੇ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਮਾਵਾਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਪੈਦਾ ਕਰਦੇ ਹਨ | ਇਹ ਸਮਾਰੋਹ ਮਦਰਜ਼ ਡੇ ਦੀ ਮਹੱਤਤਾ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੇ ਹੋਏ ਯਾਦਗਾਰੀ ਬਣਿਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮਿਸ਼ਨ ਫਤਿਹ 2027 ਤਹਿਤ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬੱਚਿਆਂ ਦੇ ਮਨੋਰੰਜਨ ਲਈ 'ਫਨ ਮੇਲਾ' ਕਰਵਾਇਆ
Ad Position 24