09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-05-2026
ਬਾਘਾ ਪੁਰਾਣਾ, 8 ਮਈ (ਗੁਰਮੀਤ ਸਿੰਘ ਮਾਣੂੰਕੇ)-ਬੀਤੇ ਕੱਲ੍ਹ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਡਾ. ਗੁਰਮੇਲ ਸਿੰਘ ਢਿਲਵਾਂ ਵਾਲਾ ਦੀ ਅਗਵਾਈ ਹੇਠ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਕੀਤੀ ਗਈ | ਇਸ ਮੀਟਿੰਗ 'ਚ ਵੱਡੀ ਗਿਣਤੀ 'ਚ ਡਾਕਟਰ ਸਾਥੀਆਂ ਨੇ ਹਿੱਸਾ ਲਿਆ ਅਤੇ ਮੀਟਿੰਗ ਦੀ ਸ਼ੁਰੂਆਤ ਵਿੱਛੜੇ ਸਾਥੀ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ | ਇਸ ਪਿੱਛੋਂ ਸਟੇਟ ਆਗੂ ਡਾ. ਸੁਖਪਾਲ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਜਸਵੀਰ ਸਿੰਘ ਮਾਣੰੂਕੇ ਨੇ ਪਿਛਲੇ ਦਿਨੀਂ 'ਸਟੇਟ ਕਮੇਟੀ' ਦੀਆਂ ਮੌਜੂਦਾ ਸਰਕਾਰ ਨਾਲ ਹੋਈਆਂ ਮੀਟਿੰਗਾਂ ਬਾਰੇ ਸਾਥੀਆਂ ਨੂੰ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਸਵੀਕਾਰ ਕੀਤਾ ਗਿਆ ਅਤੇ ਜਲਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਬਠਿੰਡਾ ਤੋਂ ਡਾਕਟਰ ਟੀਮਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਵੱਖ-ਵੱਖ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਡਾ. ਜਸਵੰਤ ਸਿੰਘ ਕੋਟਲਾ, ਡਾ. ਬਲਜਿੰਦਰ ਸਿੰਘ ਨੱਥੋਕੇ, ਡਾ. ਜਗਸੀਰ ਸਿੰਘ ਮੀਨੀਆਂ, ਡਾ. ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ, ਡਾ. ਚੰਦ ਸਿੰਘ ਬਾਘਾ ਪੁਰਾਣਾ, ਡਾ. ਦਵਿੰਦਰ ਕੁਮਾਰ ਤੇ ਵੈਦ ਮੰਗਤ ਰਾਏ ਬੁੱਧ ਸਿੰਘ ਵਾਲਾ, ਡਾ. ਗੁਰਦੇਵ ਸਿੰਘ ਅਤੇ ਵੈਦ ਬਾਲ ਗੋਪਾਲ ਘੋਲੀਆ ਖ਼ੁਰਦ, ਡਾ. ਬਲਤੇਜ ਸਿੰਘ ਨੱਥੋਕੇ, ਡਾ. ਜਗਜੀਤ ਸਿੰਘ ਸਮਾਧ, ਡਾ. ਬਲਵੀਰ ਸਿੰਘ ਮਾਣੰੂਕੇ, ਡਾ. ਚਮਕੌਰ ਸਿੰਘ, ਡਾ. ਦਰਸ਼ਨ ਸਿੰਘ ਕੋਟਲਾ, ਡਾ. ਸਤਨਾਮ ਸਿੰਘ ਰਾਜੇਆਣਾ, ਡਾ. ਜਗਤਾਰ ਸਿੰਘ , ਡਾ. ਸੁਖਪਾਲ ਸਿੰਘ ਬਾਘਾ ਪੁਰਾਣਾ, ਡਾ. ਮਨਪ੍ਰੀਤ ਸਿੰਘ ਮਾੜੀ ਮੁਸਤਫ਼ਾ, ਡਾ. ਮੋਹਣਾ ਸੰਗਤਪੁਰਾ, ਡਾ. ਬਲਦੇਵ ਸਿੰਘ ਕਾਲੇ ਕੇ, ਡਾ. ਜਰਨੈਲ ਸਿੰਘ ਰਾਜੇਆਣਾ, ਡਾ. ਸਰਦਾਰ ਅਲੀ ਸਮਾਧ, ਡਾ. ਸੁਖਵੀਰ ਸਿੰਘ ਆਲਮ ਵਾਲਾ ਆਦਿ ਡਾਕਟਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਗਮ ਅਗਲੀ ਖ਼ਬਰ ਗਊਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ-ਅਭਿਸ਼ੇਕ ਜਿੰਦਲ
Ad Position 24