09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਗਮ

Ad Position 21
No active advertisement
ਅਜੀਤ ਡੈਸਕ 09-05-2026
ਮੋਗਾ, 8 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਦਾ ਆਯੋਜਨ ਕੀਤਾ ਗਿਆ | ਸੰਗਤ ਨੂੰ ਦੱਸਦੇ ਹੋਏ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸੇਵਕਾ ਸਾਧਵੀ ਗਿਆਨ ਪ੍ਰਭਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੋਕਾਂ ਦੇ ਲਈ ਜੀਵਨ ਇਕ ਸਮੱਸਿਆ, ਬਿਪਦਾ, ਚਿੰਤਾਵਾਂ ਦੀ ਇਕ ਲੜੀ ਬਣ ਹੀ ਕੇ ਰਹਿ ਗਿਆ ਹੈ ਕਿਉਂਕਿ ਸੰਸਾਰਕ ਲੋਭ ਲਾਲਚ, ਇੱਛਾਵਾਂ, ਤਿ੍ਸ਼ਨਾਵਾਂ ਦੇ ਨਾਲ ਭਰਿਆ ਮਨ ਹੀ ਵਿਅਕਤੀ ਨੂੰ ਰਸਤੇ ਤੋਂ ਭਟਕਾ ਰਿਹਾ ਹੈ | ਸਾਧਵੀ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਦਾ ਮਨ ਵਿਕਸਿਤ ਨਹੀਂ ਹੁੰਦਾ, ਚੇਤਨਾ ਕਦੀ ਜਾਗਿ੍ਤ ਨਹੀਂ ਹੋ ਸਕਦੀ | ਅਜਿਹਾ ਵਿਅਕਤੀ ਕਿਸੇ ਹੱਲ ਦਾ ਅੰਗ ਨਹੀਂ ਬਣ ਸਕਦਾ | ਉਨ੍ਹਾਂ ਕਿਹਾ ਕਿ ਜੇ ਮਨ ਦੇ ਅਨੰਦਕਾਰੀ ਪਰਿਵਰਤਨ ਨੂੰ ਜਾਣਨਾ ਹੈ ਤਾਂ ਸਭ ਤੋਂ ਪਹਿਲਾਂ ਵਿਅਕਤੀ ਦੀ ਚੇਤਨਾ ਤੇ ਅੰਤਰ ਮਨ ਵਿਚ ਪਰਿਵਰਤਨ ਕਰਨਾ ਪਵੇਗਾ ਅਤੇ ਅਧਿਆਤਮ ਦੁਆਰਾ ਉਸ ਨੂੰ ਜਾਗਿ੍ਤ ਕਰਨਾ ਹੋਵੇਗਾ | ਇਸ ਪਰਿਵਰਤਨ ਨੂੰ ਮਹਾਂਰਿਸ਼ੀ ਅਰਵਿੰਦ ਨੇ ਸੰਪੂਰਨ ਕ੍ਰਾਂਤੀ ਕਿਹਾ ਹੈ | ਇਸ ਸੰਸਕਿ੍ਤਿਕ ਕ੍ਰਾਂਤੀ ਦਾ ਅਰਥ ਅੰਦਰ ਤੋਂ ਸੁਧਾਰ ਕਰਨਾ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੇ ਫਾਰਮਾਂ 'ਚ ਦਲਿਤ ਸਮਾਜ ਲਈ ਵਰਤੀ ਭੱਦੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕਰੇਗਾ ਦਲਿਤ ਸਮਾਜ-ਆਦੀਵਾਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ
Ad Position 24