ਮੋਗਾ, 12 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਸਥਿਤ ਆਸ਼ਰਮ ਵਿਖੇ ਸਤਿਸੰਗ ਕਰਵਾਇਆ ਗਿਆ | ਜਿਸ ਵਿਚ ਪਹੁੰਚੀ ਹੋਈ ਸੰਗਤ ਨੂੰ ਸੰਬੋਧਿਤ ਕਰਦਿਆਂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸ਼ਿਲਪਾ ਸਾਧਵੀ ਭਾਰਤੀ ਨੇ ਕਿਹਾ ਕਿ ਸਦੀਆਂ ਤੋਂ ਸਮਾਜ ਵਿਚ ਨਾਸਤਿਕਾਂ ਦਾ ਇਕ ਵਰਗ ਬਣਿਆ ਹੋਇਆ ਹੈ, ਜੋ ਪ੍ਰਮਾਤਮਾ ਦੀ ਹੋਂਦ 'ਤੇ ਪ੍ਰਸ਼ਨ ਉਠਾਉਂਦਾ ਰਿਹਾ ਹੈ | ਕੇਵਲ ਇਸ ਤਰਕ ਦੇ ਅਧਾਰ 'ਤੇ ਕਿ ਅਸੀਂ ਰੱਬ ਨੂੰ ਨਹੀਂ ਦੇਖਿਆ ਹੈ | ਫਿਰ ਅਸੀਂ ਉਸ ਦੀ ਹੋਂਦ ਨੂੰ ਕਿਉਂ ਸਵੀਕਾਰ ਕਰੀਏ? ਸੰਸਾਰ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਜਾਂ ਤੱਤ ਹਨ ਜੋ ਨਜ਼ਰ ਨਹੀਂ ਆਉਂਦੇ | ਪਰ ਉਨ੍ਹਾਂ ਦਾ ਪ੍ਰਭਾਵ ਜ਼ਰੂਰ ਦਿਖਾਈ ਦਿੰਦਾ ਹੈ | ਜਿਸ ਤਰ੍ਹਾਂ ਪਿਆਰ, ਨਫ਼ਰਤ, ਦਰਦ ਵਰਗੀਆਂ ਭਾਵਨਾਵਾਂ ਨੂੰ ਦੇਖਿਆ ਨਹੀਂ ਜਾ ਸਕਦਾ | ਪਰ ਉਨ੍ਹਾਂ ਦਾ ਪ੍ਰਭਾਵ ਚਿਹਰੇ ਅਤੇ ਹਾਵ-ਭਾਵ ਨਾਲ ਜ਼ਰੂਰ ਦਿਖਾਈ ਦਿੰਦਾ ਹੈ | ਇਸੇ ਤਰ੍ਹਾਂ ਇਹ ਰਚਨਾ ਪ੍ਰਮਾਤਮਾ ਦਾ ਪ੍ਰਭਾਵ ਹੈ, ਉਸ ਦੀ ਹੋਂਦ ਦਾ ਪ੍ਰਮਾਣ ਹੈ | ਅੰਤ ਵਿਚ ਸਾਧਵੀ ਭਾਰਤੀ ਨੇ ਭਜਨਾਂ ਦਾ ਗਾਇਨ ਕੀਤਾ |