14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੀ. ਐਚ. ਸੀ. ਬੱਧਨੀ ਕਲਾਂ 'ਚ ਮਨਾਇਆ ਵਿਸ਼ਵ ਨਰਸਿੰਗ ਦਿਵਸ

Ad Position 21
No active advertisement
ਅਜੀਤ ਡੈਸਕ 13-05-2026
ਬੱਧਨੀ ਕਲਾਂ, 12 ਮਈ (ਸੰਜੀਵ ਕੋਛੜ)-ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਵਿਖੇ ਵਿਸ਼ਵ ਨਰਸਿੰਗ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ¢ ਨਰਸਿੰਗ ਸਿਸਟਰ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਸਟਾਫ ਨੇ ਕੇਕ ਕੱਟ ਕੇ ਫਲੋਰੈਂਸ ਨਾਈਟਿੰਗੇਲ ਦਾ ਜਨਮ ਦਿਨ ਮਨਾਇਆ¢ ਉਨ੍ਹਾਂ ਨੇ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਅਤੇ ਉਨ੍ਹਾਂ ਵਲੋਂ ਬੇਹੱਦ ਕਠਨ ਹਾਲਾਤਾਂ ਵਿਚ ਨਿਰਸਵਾਰਥ ਸੇਵਾਵਾਂ ਨਿਭਾਉਣ ਸਦਕਾ ਖੱਟੇ ਨਾਮਣੇ ਦਾ ਉਚੇਚਾ ਜ਼ਿਕਰ ਕਰਦਿਆਂ ਨਰਸਿੰਗ ਸਟਾਫ ਨੂੰ ਉਨ੍ਹਾਂ ਦੀਆਂ ਮਹਾਨ ਸੇਵਾਵਾਂ ਤੋਂ ਪੇ੍ਰਰਨਾ ਲੈਣ ਦੀ ਸਲਾਹ ਦਿੱਤੀ¢ ਮੈਡੀਕਲ ਅਫਸਰ ਡਾ. ਸ਼ੁਭਕਰਮਨ ਨੇ ਕਿਹਾ ਕਿ ਸਾਨੂੰ ਆਪਣੇ ਨਰਸਿੰਗ ਸਟਾਫ 'ਤੇ ਮਾਣ ਹੈ ਜੋ ਦਿਨ ਰਾਤ ਮਿਹਨਤ ਕਰਕੇ ਮਰੀਜ਼ਾਂ ਦੀ ਸੇਵਾ ਕਰਦਾ ਹੈ¢ ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ¢ ਸੀਨੀਅਰ ਸਟਾਫ ਨਰਸ ਨਵਪ੍ਰੀਤ ਕੌਰ ਮਾਨ ਨੇ ਨਰਸਿੰਗ ਸਟਾਫ ਦੀ ਤਰਫੋਂ ਪਹੁੰਚੀਆਂ ਸ਼ਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ¢ ਇਸ ਮੌਕੇ ਸਟਾਫ ਨਰਸ ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ ਤੋਂ ਇਲਾਵਾ ਫਾਰਮੇਸੀ ਚੀਫ ਕੀਰਤਨ ਕੌਰ, ਦਲਜਿੰਦਰ ਸਿੰਘ, ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਸੰਕੇਤ ਅਗਰਵਾਲ (ਸਾਰੇ ਫਾਰਮੇਸੀ ਅਫਸਰ), ਰਮਨਦੀਪ ਸਿੰਘ ਏ. ਆਰ. ਐਮ., ਗੁਰਸੇਵਕ ਸਿੰਘ ਰੇਡੀਉਗਰਾਫਰ, ਗੁਰਪ੍ਰੀਤ ਸਿੰਘ ਓ.ਟੀ. ਅਸਿਸਟੈਂਟ, ਸ਼ਰਨਜੀਤ ਕੌਰ ਤੇ ਸੁਮਨ ਲੈਬ ਟੈਕਨੀਸ਼ੀਅਨ, ਸੁਖਜੀਤ ਸਿੰਘ, ਰਾਜਵਿੰਦਰ ਕੌਰ, ਸ਼ਾਮਉਨ (ਓਟ ਸਟਾਫ), ਬੇਅੰਤ ਕੌਰ, ਪਰਮਜੀਤ ਕੌਰ, ਜਸਵੰਤ ਸਿੰਘ (ਵਾਰਡ ਹੈਲਪਰ), ਸੁਰਜੀਤ ਲਾਲ ਸਫਾਈ ਸੇਵਕ, ਟਰੇਨਿੰਗ ਸਟੂਡੈਂਟ ਹਰਮੋਲ ਕੌਰ ਅਤੇ ਅੰਜਲੀ ਆਦਿ ਵੀ ਮੌਜੂਦ ਸਨ¢ ਅਖੀਰ ਵਿਚ ਐਚ. ਡੀ. ਐਫ. ਸੀ. ਬੈਂਕ ਬੱਧਨੀ ਕਲਾਂ ਦੇ ਸਟਾਫ ਹਰਪ੍ਰੀਤ ਸਿੰਘ ਅਤੇ ਅਭੀਨਵ ਗਰਗ ਵਲੋਂ ਨਰਸਿੰਗ ਸਟਾਫ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਬਾਬੇ ਕੇ ਨਰਸਿੰਗ ਇੰਸਟੀਚਿਊਟ ਦੌਧਰ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ •ਆਈ.ਜੀ. ਪੀ.ਨਿਲਾਂਬਰੀ ਜਗਦਲੇ ਨੇ ਮੁੱਖ ਮ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼ • ਖਾਦ ਕੰਪਨੀਆਂ, ਵਿਕੇ੍ਰਤਾਵਾਂ, ਮਾਰਕ...
Ad Position 24