ਧਰਮਕੋਟ, 12 ਮਈ (ਪਰਮਜੀਤ ਸਿੰਘ)-ਐਸ.ਐਫ.ਸੀ. ਇੰਸਟੀਚਿਊਟ ਆਫ ਨਰਸਿੰਗ ਮੋਗਾ ਵਲੋਂ ਐਸ.ਐਫ.ਸੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੈਨਰ ਹੇਠ ਅੰਤਰਰਾਸ਼ਟਰੀ ਨਰਸਿੰਗ ਦਿਵਸ ਬੜੇ ਉਤਸ਼ਾਹ, ਜੋਸ਼ ਅਤੇ ਗੌਰਵ ਨਾਲ ਮਨਾਇਆ ਗਿਆ¢ ਇਸ ਮੌਕੇ ਨਰਸਿੰਗ ਪੇਸ਼ੇ ਦੀ ਸੇਵਾ ਭਾਵਨਾ, ਸਮਰਪਣ ਅਤੇ ਮਨੁੱਖਤਾ ਪ੍ਰਤੀ ਯੋਗਦਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ¢ ਸਮਾਗਮ ਦੌਰਾਨ ਡਾਂਸ, ਨਾਟਕ, ਸੌਂਹ ਸਮਾਰੋਹ ਅਤੇ ਸ਼ਿਵਾਲਾ ਸੂਦਨ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਲਈ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ¢ ਨਰਸਿੰਗ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਵਿਚ ਜਾ ਕੇ ਬਜ਼ੁਰਗਾਂ ਦੀ ਸਿਹਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਜਾਣਕਾਰੀ ਦਿੱਤੀ | ਐਸ.ਐਫ.ਸੀ. ਗਰੁੱਪ ਦੇ ਸੀ.ਐਮ.ਡੀ. ਐਡਵੋਕੇਟ ਅਭਿਸ਼ੇਕ ਜਿੰਦਲ ਨੇ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਰਸਾਂ ਸਮਾਜ ਅਤੇ ਸਿਹਤ ਸੇਵਾਵਾਂ ਦੀ ਮਜ਼ਬੂਤ ਨੀਂਹ ਹਨ ਜੋ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰਦੀਆਂ ਹਨ¢ ਸ਼ੀਨਮ ਜਿੰਦਲ ਨੇ ਕਿਹਾ ਕਿ ਨਰਸਿੰਗ ਸਿਰਫ ਇਕ ਪੇਸ਼ਾ ਨਹੀਂ ਸਗੋਂ ਮਨੁੱਖੀ ਸੇਵਾ ਦਾ ਸਭ ਤੋਂ ਉੱਤਮ ਮਾਧਿਅਮ ਹੈ | ਨਰਸਿੰਗ ਕਾਲਜ ਦੀ ਪਿ੍ੰਸੀਪਲ ਮਨਦੀਪ ਕੌਰ ਨੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਇਸ ਮੌਕੇ ਪੀ.ਸੀ. ਸਿੰਗਲਾ ਐਸ.ਐਸ.ਐਮ.ਡੀ. ਕਾਲਜ, ਉਦੈ ਸੂਦ ਸੂਰਿਆ ਕਾਨਵੈਂਟ ਸਕੂਲ, ਡਾ. ਰਣਜੀਤ, ਪ੍ਰੋਫੈਸਰ ਏ. ਐਸ. ਬੇਦੀ ਗਰੁੱਪ ਡਾਇਰੈਕਟਰ ਐਸ.ਐਫ.ਸੀ. ਕਾਲਜ, ਡਾ. ਆਰਤੀ ਸਾਂਗਰਾਏ ਪਿ੍ੰਸੀਪਲ ਫਾਰਮੇਸੀ, ਡਾ. ਨੇਹਾ ਮਹਾਜਨ ਪਿ੍ੰਸੀਪਲ ਮੈਨੇਜਮੈਂਟ ਅਤੇ ਮਨਜਿੰਦਰ ਸਿੰਘ ਸੇਖੋਂ ਪਿ੍ੰਸੀਪਲ ਆਈ.ਟੀ.ਆਈ. ਹਾਜ਼ਰ ਸਨ¢