14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ਼ੇਰ ਜੰਗ ਫਾਊਾਡੇਸ਼ਨ ਵਲੋਂ ਐਸ.ਡੀ. ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ •ਵਿਦਿਆ ਸਾਡੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ-ਗੁਰਮੀਤ ਕੜਿਆਲਵੀ

Ad Position 21
No active advertisement
ਅਜੀਤ ਡੈਸਕ 13-05-2026
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਸ਼ੇਰ ਜੰਗ ਫਾਊਾਡੇਸ਼ਨ ਵਲੋਂ ਲੋੜਵੰਦ ਬੱਚਿਆਂ ਨੂੰ ਕਾਪੀਆਂ, ਵਰਦੀਆਂ ਅਤੇ ਸਕੂਲ ਡਾਇਰੀਆਂ ਵੰਡਣ ਲਈ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਐਸ.ਡੀ. ਸਕੂਲ ਮੋਗਾ ਵਿਚ ਕਰਵਾਇਆ ਗਿਆ | ਪੰਜਾਬੀ ਦੇ ਨਾਮਵਰ ਵਿਅੰਗਕਾਰ ਸ਼ੇਰ ਜੰਗ ਜਾਂਗਲੀ ਦੀ ਯਾਦ ਵਿਚ ਸਥਾਪਿਤ ਸ਼ੇਰ ਜੰਗ ਫਾਊਾਡੇਸ਼ਨ ਦੇ ਚੇਅਰਮੈਨ ਵਿਨੇ ਜੰਗ ਦੀ ਪ੍ਰੇਰਨਾ ਨਾਲ਼ ਕਰਵਾਏ ਇਸ ਸਮਾਗਮ ਵਿਚ ਫਾਊਾਡੇਸ਼ਨ ਦੇ ਪ੍ਰਤੀਨਿਧ ਵਜੋਂ ਵਿਜੇ ਕੁਮਾਰ ਮਿੱਤਲ ਨੇ ਸ਼ਿਰਕਤ ਕੀਤੀ | ਕਹਾਣੀਕਾਰ ਗੁਰਮੀਤ ਕੜਿਆਲਵੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਐਡਵੋਕੇਟ ਰੁਪਿੰਦਰ ਕਾਂਸਲ, ਹਰੀਸ਼ ਸੂਦ, ਭਾਰਤ ਮਿੱਤਲ, ਸਕੂਲ ਪਿ੍ੰਸੀਪਲ ਸ਼੍ਰੀਮਤੀ ਨਵਕਿਰਨ ਗਿੱਲ ਤੇ ਵਾਈਸ ਪਿ੍ੰਸੀਪਲ ਤਰਸੇਮ ਅਰੋੜਾ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਏ | ਬੱਚਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹਾਣੀਕਾਰ ਅਤੇ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਫ਼ਰੀਦਕੋਟ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਵਿੱਦਿਆ ਇਕ ਅਜਿਹਾ ਚਿਰਾਗ਼ ਹੈ, ਜਿਸ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਹਨੇਰੇ ਪੱਖ ਨੂੰ ਰੌਸ਼ਨ ਬਣਾ ਸਕਦੇ ਹਾਂ | ਵਿਦਿਆ ਸਾਡੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ | ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਇਰਾਦਾ ਬੁਲੰਦ ਹੋਵੇ ਤਾਂ ਰਾਹਾਂ ਵਿਚ ਆਉਣ ਵਾਲੀਆਂ ਰੁਕਾਵਟਾਂ ਕਦੇ ਵੀ ਤੁਹਾਡਾ ਰਾਹ ਨਹੀਂ ਰੋਕ ਸਕਣਗੀਆਂ | ਪਿ੍ੰਸੀਪਲ ਨਵਕਿਰਨ ਗਿੱਲ ਨੇ ਬੱਚਿਆਂ ਨੂੰ ਮਹਾਨ ਦੇਸ਼ ਭਗਤਾਂ, ਸਾਹਿਤਕਾਰਾਂ, ਖਿਡਾਰੀਆਂ ਤੇ ਸਮਾਜ ਸੇਵੀਆਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਲਈ ਕਿਹਾ | ਐਡਵੋਕੇਟ ਰੁਪਿੰਦਰ ਕਾਂਸਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਜੋਕੇ ਮੁਕਾਬਲੇ ਵਾਲੇ ਦੌਰ ਵਿਚ ਸਖ਼ਤ ਮਿਹਨਤ ਨਾਲ ਹੀ ਕੁਝ ਪ੍ਰਾਪਤੀ ਕੀਤੀ ਜਾ ਸਕਦੀ ਹੈ | ਹਰੀਸ਼ ਸੂਦ ਅਤੇ ਭਰਤ ਮਿੱਤਲ ਨੇ ਸ਼ੇਰ ਜੰਗ ਫਾਊਾਡੇਸ਼ਨ ਵਲੋਂ ਹਰ ਸਾਲ ਵਿਦਿਆਰਥੀਆਂ ਦੀ ਕੀਤੀ ਜਾਂਦੀ ਸਹਾਇਤਾ ਦੀ ਸ਼ਲਾਘਾ ਕੀਤੀ | ਮੰਚ ਸੰਚਾਲਨ ਕਰਦਿਆਂ ਵਿਨੇ ਕੁਮਾਰ ਨੇ ਸਕੂਲ ਦੇ ਬੱਚਿਆਂ ਵਲੋਂ ਕੀਤੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਸਕੂਲ ਦੇ ਸਟਾਫ਼ ਨੀਲਮ ਸਿੰਘ, ਸਤਪਾਲ ਸਿੰਘ, ਮਨੀ ਸਚਦੇਵਾ, ਨੇਹਾ ਠਾਕਰ, ਰੀਤੂ ਬਜਾਜ ਨੇ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ | ਸ਼ੇਰ ਜੰਗ ਫਾਊਾਡੇਸ਼ਨ ਵਲੋਂ ਆਸਿਫ਼, ਸੋਨਾਲੀ (ਪੰਜਵੀਂ ਜਮਾਤ), ਅਦਿੱਤਿਆ, ਅਨੰੁ, ਮਨਕਿਤ (ਛੇਵੀਂ), ਪੁਸ਼ਪਾ, ਜੈਸਮੀਨ, ਆਫ਼ਰੀਨ (ਸੱਤਵੀਂ), ਮੁਸਕਾਨ, ਦੀਪਕ, ਸ਼ੁਭਮ (ਅੱਠਵੀਂ), ਖ਼ੁਸ਼ ਕਰਨ, ਸਨਪ੍ਰੀਤ ਸਿੰਘ, ਵਿਸ਼ੂ, ਹਰਲੀਨ ਕੌਰ (ਨੌਵੀਂ ਜਮਾਤ) ਅਤੇ ਸੂਰਜ, ਮੁਸਕਾਨ (ਦਸਵੀਂ ਜਮਾਤ) ਵਿਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ | ਫਾਊਾਡੇਸ਼ਨ ਵਲੋਂ ਤਿੰਨ ਸੌ ਸਕੂਲ ਡਾਇਰੀਆਂ ਅਤੇ 1200 ਕਾਪੀਆਂ ਬੱਚਿਆਂ ਨੂੰ ਵੰਡੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਲਈ ਜਾਗਰੂਕਤਾ ਨੂੰ ਲੈ ਕੇ ਨਗਰ ਪੰਚਾਇਤ ਦਫਤਰ ਵਿਖੇ ਹੋਈ ਵਿਸ਼ੇਸ਼ ਬੈਠਕ ਅਗਲੀ ਖ਼ਬਰ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ
Ad Position 24