14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜਨਗਣਨਾ ਲਈ ਜਾਗਰੂਕਤਾ ਨੂੰ ਲੈ ਕੇ ਨਗਰ ਪੰਚਾਇਤ ਦਫਤਰ ਵਿਖੇ ਹੋਈ ਵਿਸ਼ੇਸ਼ ਬੈਠਕ

Ad Position 21
No active advertisement
ਅਜੀਤ ਡੈਸਕ 13-05-2026
ਕੋਟ ਈਸੇ ਖਾਂ, 12 ਮਈ (ਗੁਰਮੀਤ ਸਿੰਘ ਖਾਲਸਾ)-ਦੇਸ਼ ਦੀ ਜਾਨ ਭਾਗੀਦਾਰੀ ਪ੍ਰਕਿਰਿਆ ਤਹਿਤ ਸਾਲ 2027 ਤੋਂ ਸ਼ੁਰੂ ਹੋ ਰਹੀ ਜਨਗਣਨਾ ਦੇ ਸਬੰਧ ਵਿਚ ਪਹਿਲੇ ਪੜਾਅ ਤਹਿਤ 15 ਮਈ 2026 ਤੋਂ 13 ਜੂਨ 2026 ਤੱਕ ਹੋ ਰਹੀ ਆਨਲਾਈਨ ਸਵੈ-ਗਣਨਾ ਪ੍ਰਤੀ ਜਾਗਰੂਕ ਕਰਨ ਲਈ ਨਗਰ ਪੰਚਾਇਤ ਦਫਤਰ ਕੋਟ ਈਸੇ ਖਾਂ ਵਿਖੇ ਵਿਸ਼ੇਸ਼ ਬੈਠਕ ਹੋਈ | ਜਿਸ ਵਿਚ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਵਿਚ ਸ਼ਹਿਰ ਦੇ ਆਮ ਵਰਗਾਂ ਨਾਲ ਸੰਬੰਧਿਤ ਮੁੱਖ ਪਤਵੰਤਿਆਂ ਨੂੰ ਵੀ ਬੁਲਾਇਆ ਗਿਆ ਅਤੇ ਜਨਗਣਨਾ ਸਬੰਧੀ ਸੁਖਾਲੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ¢ ਇਸ ਵਿਸ਼ੇਸ਼ ਬੈਠਕ ਉਪਰੰਤ ਨਗਰ ਪੰਚਾਇਤ ਵਲੋਂ ਸ਼ਹਿਰ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਪੰਚਾਇਤ ਦਫਤਰ ਤੋਂ ਨੇੜਲੇ ਮੁੱਖ ਮਾਰਗ ਤੱਕ ਇਕ ਜਾਗਰੂਕਤਾ ਮਾਰਚ ਵੀ ਕੀਤਾ ਗਿਆ¢ ਇਸ ਮੌਕੇ ਨਗਰ ਪੰਚਾਇਤ ਵਲੋਂ ਮੈਡਮ ਸੀਮਾ ਅਤੇ ਐਡਵੋਕੇਟ ਰਾਘਵ ਆਦਿ ਨੇ 2027 ਜਨਗਣਨਾ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਗਰਿਕ ਪਹਿਲੀ ਵਾਰ ਅਧਿਕਾਰਤ ਸਵੈ-ਗਣਨਾ ਪੋਰਟਲ ਰਾਹੀਂ ਆਪਣੀ ਜਾਣਕਾਰੀ ਖੁਦ ਆਨਲਾਈਨ ਭਰ ਸਕਦੇ ਹਨ¢ ਉਨ੍ਹਾਂ ਕਿਹਾ ਕਿ ਸਵੈ ਗਣਨਾ ਦੀ ਆਨਲਾਈਨ ਪ੍ਰਕਿਰਿਆ ਸਮੇਂ ਮੋਬਾਈਲ ਨੰਬਰ ਰਾਹੀਂ ਇਕ ਓ.ਟੀ.ਪੀ. ਲੈ ਕੇ ਲੋਕ ਪੰਜਾਬੀ ਹਿੰਦੀ ਜਾਂ ਅੰਗਰੇਜ਼ੀ ਕਿਸੇ ਵੀ ਭਾਸ਼ਾ ਵਿਚ ਅਗਲੀ ਜਾਣਕਾਰੀ ਦੇ ਸਕਦੇ ਹਨ¢ ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਭਵਿੱਖ ਦੀਆਂ ਆਮ ਲੋਕਾਂ ਲਈ ਨੀਤੀਆਂ ਲਈ ਸਹੀ ਆਧਾਰ, ਸੰਸਾਧਨਾਂ ਦੀ ਸਹੀ ਵੰਡ, ਸਹੀ ਜਗ੍ਹਾ ਤੇ ਸਹੀ ਯੋਜਨਾਵਾਂ, ਵਧੀਆ ਸਕੂਲ, ਹਸਪਤਾਲ, ਸੜਕਾਂ ਤੇ ਹਰ ਵਰਗ ਤੇ ਹਰ ਖੇਤਰ ਦੇ ਸਹੀ ਵਿਕਾਸ ਲਈ ਜਨਗਣਨਾ ਬਹੁਤ ਮਹੱਤਵਪੂਰਨ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਆਨਲਾਈਨ ਜਾਣਕਾਰੀ ਦਰਜ ਹੋਣ ਤੋਂ ਬਾਅਦ ਇਕ ਆਈ.ਡੀ. ਮਿਲਦੀ ਹੈ ਤੇ ਜਦੋਂ ਜਨਗਣਨਾ ਵਾਸਤੇ ਅਗਲੇ ਪੜਾਅ ਫਰਵਰੀ 2027 'ਚ ਸਰਕਾਰ ਵਲੋਂ ਗਿਣਤੀਕਾਰ ਤੁਹਾਡੇ ਕੋਲ ਪਹੁੰਚ ਕਰਨਗੇ ਤਾਂ ਉਨ੍ਹਾਂ ਨੂੰ ਇਹ ਆਈ. ਡੀ. ਦੱਸ ਕੇ ਅਗਲੀ ਜਾਣਕਾਰੀ ਸਹੀ ਢੰਗ ਨਾਲ ਲੋਕ ਦੇ ਸਕਦੇ ਹਨ ਇਸ ਮੌਕੇ ਨਗਰ ਪੰਚਾਇਤ ਦੇ ਅਧਿਕਾਰੀ ਮੁਲਾਜ਼ਮ ਅਤੇ ਸ਼ਹਿਰ ਦੇ ਵੱਖ-ਵੱਖ ਪਤਵੰਤੇ ਹਾਜ਼ਰ ਸਨ ¢
Ad Position 22
No active advertisement
ਪਿਛਲੀ ਖ਼ਬਰ ਪਿਛਲੇ ਕਰੀਬ ਇਕ ਹਫ਼ਤੇ ਤੋਂ ਨਿਗਮ ਮੋਗਾ ਦੇ ਸਫ਼ਾਈ ਕਰਮਚਾਰੀ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਅਗਲੀ ਖ਼ਬਰ ਸ਼ੇਰ ਜੰਗ ਫਾਊਾਡੇਸ਼ਨ ਵਲੋਂ ਐਸ.ਡੀ. ਸਕੂਲ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ •ਵਿਦਿਆ ਸਾਡੀ ਜ਼ਿੰਦਗੀ ਵਿਚ ਵੱਡੀਆਂ ਤਬ...
Ad Position 24