10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੀਨੀਅਰ ਸਿਟੀਜ਼ਨ ਕੌਂਸਲ (ਸੇਵਾਮੁਕਤ ਕਰਮਚਾਰੀ) ਮੋਗਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾਮੁਕਤ ਕਰਮਚਾਰੀ) ਮੋਗਾ ਦੀ ਮੀਟਿੰਗ ਪੰਜਾਬ ਫ਼ੈਸ਼ਨ ਦੇ ਉਪ ਪ੍ਰਧਾਨ ਅਤੇ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੀਨੀਅਰ ਮੈਂਬਰ ਹਰਬੰਸ ਕੌਰ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਹਰਬੰਸ ਕੌਰ, ਨੈਸ਼ਨਲ ਐਵਾਰਡੀ ਜੋਗਿੰਦਰ ਸਿੰਘ ਲੋਹਾਮ ਨੇ ਦੱਸਿਆ ਕਿ ਪੰਜਾਬ ਫ਼ੈਸ਼ਨ ਦੇ ਪ੍ਰਧਾਨ ਦੀ ਰਾਜ ਪੱਧਰੀ ਚੋਣ ਜ਼ਿਲ੍ਹਾ ਰੂਪਨਗਰ ਵਿਖੇ ਹੋਈ | ਜਿਸ ਵਿਚ ਮੋਗਾ ਕੌਂਸਲ ਵਲੋਂ ਵੀ ਹਿੱਸਾ ਲਿਆ ਗਿਆ ਤੇ ਦੱਸਿਆ ਕਿ ਸਰਬ-ਸੰਮਤੀ ਨਾਲ ਪਿਛਲੇ ਫੈਡਰਸ਼ਨ ਪ੍ਰਧਾਨ ਆਰ.ਕੇ. ਕੱਕੜ ਨੂੰ 2 ਸਾਲ ਦਾ ਵਾਧਾ ਕਰਕੇ ਦੋਬਾਰਾ ਪ੍ਰਧਾਨ ਚੁਣ ਲਿਆ ਗਿਆ, ਜ਼ਿਲ੍ਹਾ ਪ੍ਰਧਾਨਾਂ ਨੇ ਵਧਾਈ ਦਿੱਤੀ | ਪੰਜਾਬ ਪ੍ਰਧਾਨ ਨੇ ਸਾਰੇ ਜ਼ਿਲ੍ਹਾ ਯੂਨਿਟਾਂ ਨੂੰ ਬਜ਼ੁਰਗ ਭਲਾਈ ਐਕਟ ਦਾ ਵਧੇਰੇ ਪ੍ਰਚਾਰ ਪਿੰਡਾਂ ਵਿਚ ਅਤੇ ਸਖ਼ਤੀ ਨਾਲ ਲਾਗੂ ਕਰਨ 'ਤੇ ਵਧੇਰੇ ਜ਼ੋਰ ਦਿੱਤਾ | ਦਰਬਾਰ ਸਿੰਘ ਗਿੱਲ ਨੇ ਕਿਹਾ ਕਿ ਲੋਕ-ਸਭਾ ਵਲੋਂ ਪਾਸ ਕੀਤੇ ਬਜ਼ੁਰਗ ਭਲਾਈ ਐਕਟ 2007 ਸੰਸ਼ੋਧਨ 11 ਦਸੰਬਰ 2019 ਦੇ ਅਨੁਸਾਰ ਵਿਸ਼ੇਸ਼ ਜੋਰ ਦੇ ਕੇ ਕਿਹਾ ਕਿ ਇਹ ਸੰਸ਼ੋਧਨ ਬਜ਼ੁਰਗਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਸ ਵਿਚ ਮਾਤਾ ਪਿਤਾ ਦੇ ਨਾਲ ਦਾਦਾ ਦਾਦੀ, ਸੱਸ-ਸਹੁਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਬਚਿਆਂ ਵਿਚ ਗੋਦ ਲਿਆ ਅਤੇ ਮਤੇਰ ਧੀ ਪੁੱਤ ਪੋਤਾ-ਪੋਤਰੀ, ਦੋਹਤਾ-ਦੋਹਤੀ, ਧੀ ਜਵਾਈ, ਭਤੀਜਾ-ਭਤੀਜੀ ਅਤੇ ਨਜ਼ਦੀਕੀ ਰਿਸ਼ਤੇਦਾਰ ਜੋ ਬਜ਼ੁਰਗਾਂ ਦੀ ਜਾਇਦਾਦ ਦੇ ਵਾਰਸ ਹੋਣਗੇ, ਨਾ ਸਾਂਭ-ਸੰਭਾਲ ਦੀ ਸੂਰਤ ਵਿਚ ਪਹਿਲਾਂ ਮਿਲਣ ਵਾਲਾ ਮਾਸਿਕ ਗੁਜ਼ਾਰਾ ਭੱਤਾ ਰੁਪਏ 10 ਹਜਾਰ ਦੀ ਹੱਦ ਸਮਾਪਤ ਕਰਕੇ ਸਗੋਂ ਬਜ਼ੁਰਗਾਂ ਦੇ ਰਹਿਣ ਸਹਿਣ ਦੇ ਪੱਧਰ ਮੁਤਾਬਿਕ ਟਿ੍ਬਿਊਨਲ ਵਲੋਂ ਲਏ ਫ਼ੈਸਲੇ ਅਨੁਸਾਰ ਵਾਧਾ ਕੀਤਾ ਹੈ | ਨਾ ਮੰਨਣ 'ਤੇ 5 ਹਜਾਰ ਰੁਪਏ ਜੁਰਮਾਨਾ, ਤਿੰਨ ਮਹੀਨੇ ਦੀ ਕੈਦ ਵੀ ਹੋ ਸਕਦੀ ਹੈ | ਜੋਗਿੰਦਰ ਸਿੰਘ ਲੋਹਾਮ, ਵਿਜੇ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦੇ ਮੁੱਦਿਆਂ ਲਈ ਹਰੇਕ ਪੁਲਿਸ ਸਟੇਸ਼ਨ ਤੇ ਨੋਡਲ ਅਫ਼ਸਰ ਵੀ ਹੈ ਅਤੇ 80 ਸਾਲ ਤੋਂ ਉੱਪਰ ਉਮਰ ਵਾਲਿਆਂ ਲਈ ਹੋਰ ਵੀ ਪਹਿਲ ਹੈ | ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਨੇ ਨਿਭਾਈ | ਇਸ ਮੌਕੇ ਇਕਬਾਲ ਸਿੰਘ ਲੋਹਾਮ ਪ੍ਰੋਜੈਕਟ ਅਫ਼ਸਰ ਅਤੇ ਗੁਰਚਰਨ ਸਿੰਘ ਨੇ ਬਜ਼ੁਰਗਾਂ ਨੂੰ ਆਉਂਦੇ ਮੰਗਲਵਾਰ ਵਿਖੇ ਹੁਸੈਨੀਵਾਲਾ ਬਾਰਡਰ ਤੇ ਲੈ ਕੇ ਜਾਣ ਦੇ ਪ੍ਰੋਗਰਾਮ ਬਾਰੇ ਦੱਸਿਆ | ਮੀਟਿੰਗ ਵਿਚ ਵਿਜੇ ਸ਼ਰਮਾ ਜੁਆਇੰਟ ਸਕੱਤਰ, ਨੈਸ਼ਨਲ ਅਵਾਰਡੀ ਜੋਗਿੰਦਰ ਸਿੰਘ ਲੋਹਾਮ, ਜੋਗਿੰਦਰ ਸਿੰਘ ਸੰਘਾ, ਦਲਜੀਤ ਸਿੰਘ ਭੁੱਲਰ, ਸੁਖਦੇਵ ਸਿੰਘ ਜੱਸਲ, ਸੁਰੇਸ਼ ਕੁਮਾਰ, ਸਵਿੰਦਰ ਸਿੰਘ, ਗੁਰਬੀਰ ਸਿੰਘ ਜੱਸਲ, ਪੁਰਸ਼ੋਤਮ ਲਾਲ ਸ਼ਰਮਾ, ਸੰਤਾ ਸਿੰਘ, ਸਵਿੰਦਰ ਸਿੰਘ, ਅਮਰ ਸਿੰਘ ਵਿਰਦੀ, ਹੀਰਾ ਲਾਲ ਬਾਂਸਲ ਤੋਂ ਮੈਂਬਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਮਨਾਇਆ 'ਰਾਸ਼ਟਰੀ ਤਕਨਾਲੋਜੀ ਦਿਵਸ' ਅਗਲੀ ਖ਼ਬਰ ਕਰੀਅਰ ਜੋਨ ਮੋਗਾ ਦੇ ਵਿਦਿਆਰਥੀ ਨੇ ਪੀ.ਟੀ.ਈ. ਵਿਚੋਂ ਹਾਸਲ ਕੀਤੇ ਮਨ ਚਾਹੇ ਸਕੋਰ
Ad Position 24