ਕਾਂਗਰਸ ਪਾਰਟੀ ਹਲਕਾ ਮੋਗਾ ਦੀ ਇੰਚਾਰਜ ਮਾਲਵਿਕਾ ਸੂਦ ਨੇ ਹੁਕਮਰਾਨ ਧਿਰ ਨੂੰ ਲਗਾਈ ਵੱਡੀ ਸੰਨ੍ਹ ਆਪ ਦੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਦੀ ਕਰਵਾਈ ਕਾਂਗਰਸ 'ਚ ਸ਼ਮੂਲੀਅਤ
ਅਜੀਤ ਡੈਸਕ
14-05-2026
-ਦਿਨੋਂ ਦਿਨ ਕਾਂਗਰਸ ਦੇ ਪਰਿਵਾਰ 'ਚ ਹੋ ਰਿਹਾ ਵਾਧਾ ਨਗਰ ਨਿਗਮ ਚੋਣਾਂ ਲਈ ਸ਼ੁੱਭ ਸੰਕੇਤ-ਮਾਲਵਿਕਾ ਸੂਦ
ਮਾਲਵਿਕਾ ਸੂਦ ਨੇ ਕਿਹਾ ਕਿ ਦਿਨੋ-ਦਿਨ ਕਾਂਗਰਸ ਦੇ ਪਰਿਵਾਰ ਵਿਚ ਹੋ ਰਿਹਾ ਵਾਧਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਮੋਗਾ ਨਗਰ ਨਿਗਮ ਚੋਣਾਂ ਲਈ ਬਹੁਤ ਹੀ ਸ਼ੁੱਭ ਸੰਕੇਤ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਇਕ ਵਾਰ ਫਿਰ ਮਜ਼ਬੂਤ ਸਥਿਤੀ ਵਿਚ ਆਵੇਗੀ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ | ਇਸ ਤਰ੍ਹਾਂ ਮੋਗਾ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਵੱਧ ਰਹੀ ਹੈ ਅਤੇ ਆਉਣ ਵਾਲੇ ਚੋਣੀ ਸਮੇਂ ਲਈ ਇਹ ਇਕ ਮਹੱਤਵਪੂਰਨ ਰਾਜਨੀਤਕ ਵਿਕਾਸ ਮੰਨਿਆ ਜਾ ਰਿਹਾ ਹੈ | ਮਾਲਵਿਕਾ ਸੂਦ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਹੀ ਨਤੀਜਾ ਹੈ ਕਿ ਲੋਕ ਕਾਂਗਰਸ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕ ਭਲਾਈ ਦੀ ਸੋਚ ਨਾਲ ਕੰਮ ਕਰਦੀ ਹੈ ਅਤੇ ਇਹੀ ਕਾਰਨ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਾਂਗਰਸ ਵਿਚ ਵਿਸ਼ਵਾਸ ਜਤਾ ਰਹੇ ਹਨ |