ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਡਾਇਰੈਕਟਰ ਪੈਨਸ਼ਨ ਵੰਡ ਤੇ ਵਿੱਤ ਨਾਲ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਮੀਟਿੰਗ ਡਾਇਰੈਕਟਰ ਪੈਨਸ਼ਨ ਵੰਡ ਅਤੇ ਖ਼ਜ਼ਾਨਾ ਅਰਵਿੰਦ ਕੁਮਾਰ ਐਮ.ਕੇ.ਆਈ.ਏ.ਐਸ. ਨਾਲ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਪੈਨਸ਼ਨਰਜ਼ ਕਨਫੈਡਰੇਸ਼ਨ, ਪੀ.ਐਸ.ਪੀ.ਸੀ.ਐਲ. ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪੰਜਾਬ ਅਤੇ ਪੰਜਾਬ ਪੁਲਿਸ ਵੈਲਫੇਅਰ ਪੈਨਸ਼ਨ ਐਸੋਸੀਏਸ਼ਨ ਦੇ ਆਗੂ ਕਰਮ ਸਿੰਘ ਧਨੋਆ, ਕੁਲਵਰਨ ਸਿੰਘ, ਰਾਮ ਕਿ੍ਸ਼ਨ ਧੁਨਕੀਆ, ਧਨਵੰਤ ਸਿੰਘ ਭੱਠਲ, ਕਰਨੈਲ ਸਿੰਘ, ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਲੈਕਚਰਾਰ ਸੁਖਮੰਦਰ ਸਿੰਘ, ਸੁਖਵਿੰਦਰ ਸਿੰਘ ਸੈਣੀ, ਪ੍ਰੇਮ ਚੰਦ ਪੰਜੋਲਾ, ਨਾਹਰ ਸਿੰਘ ਸ਼ਾਮਿਲ ਹੋਏ | ਜੁਆਇੰਟ ਫ਼ਰੰਟ ਦੇ ਆਗੂਆਂ ਨੇ ਡਾਇਰੈਕਟਰ ਦੇ ਧਿਆਨ 'ਚ ਲਿਆਂਦਾ ਕਿ ਪੰਜਾਬ ਦੇ ਬਹੁਤ ਸਾਰੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਅਜੇ ਤੱਕ ਨਹੀਂ ਪਾਈਆਂ, ਖ਼ਾਸ ਕਰ ਕੇ ਪੰਜਾਬ ਨੈਸ਼ਨਲ ਬੈਂਕ ਦੇ ਪੈਨਸ਼ਨਰਾਂ ਦੀਆਂ ਜਦੋਂ ਕਿ ਪੈਨਸ਼ਨਰਾਂ ਨੇ ਵਾਰ-ਵਾਰ ਆਪਣੇ ਲਾਈਵ ਸਰਟੀਫਿਕੇਟ ਆਨਲਾਈਨ ਕਰਵਾ ਦਿੱਤੇ ਹਨ | ਡਾਇਰੈਕਟਰ ਨੇ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਦੇ ਲਾਈਵ ਸਰਟੀਫਿਕੇਟ ਡਿਜੀਟਲ ਹੋ ਗਏ ਹਨ ਉਨ੍ਹਾਂ ਦੀਆਂ ਪੈਨਸ਼ਨਾਂ ਜਲਦੀ ਪਾ ਦਿੱਤੀਆਂ ਜਾਣਗੀਆਂ | ਜੁਆਇੰਟ ਫ਼ਰੰਟ ਦੇ ਆਗੂਆਂ ਨੇ ਪੈਨਸ਼ਨ ਸੇਵਾ ਪੋਰਟਲ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਂ ਫਿਰ ਇਸ ਨੂੰ ਆਪਸ਼ਨਲ ਕਰਨ ਦੀ ਮੰਗ ਕੀਤੀ ਤਾਂ ਕਿ ਪੈਨਸ਼ਨਾਂ ਲਗਾਤਾਰ ਹਰ ਮਹੀਨੇ ਦੇ ਅਖੀਰ ਵਿਚ ਬੈਂਕ ਖਾਤਿਆਂ ਵਿਚ ਪੈ ਜਾਣ | ਡਾਇਰੈਕਟਰ ਨੇ ਕਿਹਾ ਕਿ ਡੀ.ਐਲ.ਸੀ. ਦਾ ਪੈਨਸ਼ਨ ਪੋਰਟਲ ਨਾਲ ਕੋਈ ਸਬੰਧ ਨਹੀਂ, ਡੀ.ਐਲ.ਸੀ. ਦਾ ਸਬੰਧ ਕੇਂਦਰ ਨਾਲ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਪੈਨਸ਼ਨਾਂ ਅਜੇ ਤੱਕ ਨਹੀਂ ਪਈਆਂ, ਉਹ ਜ਼ਿਲ੍ਹਾ ਵਾਈਜ਼ ਲਿਸਟਾਂ ਬਣਾ ਕੇ ਡਾਇਰੈਕਟਰ ਦੇ ਦਫ਼ਤਰ ਪਹੁੰਚਦੀਆਂ ਕੀਤੀਆਂ ਜਾਣ | ਆਗੂਆਂ ਨੇ ਮੰਗ ਕੀਤੀ ਐਲ.ਟੀ.ਸੀ. ਸਮੇਂ ਸਿਰ ਪਵੇ, ਇਸ ਨੂੰ ਪੈਨਸ਼ਨ ਸੇਵਾ ਪੋਰਟਲ 'ਤੇ ਅੱਪਲੋਡ ਕਰਨ ਲਈ ਬੈਂਕਾਂ ਦੀ ਡਿਊਟੀ ਲਗਾਈ ਜਾਵੇ ਅਤੇ ਇਸ ਨੂੰ ਆਟੋਮੈਟਿਕ ਹਰ ਦੋ ਸਾਲ ਬਾਅਦ ਪਾਉਣ ਲਈ ਸਮਰੱਥ ਬਣਾਇਆ ਜਾਵੇ ਕਿਉਂਕਿ ਪੈਨਸ਼ਨਰਾਂ ਨੂੰ ਇਸ ਸਿਸਟਮ ਦੀ ਜਾਣਕਾਰੀ ਨਹੀਂ ਹੈ | ਡਾਇਰੈਕਟਰ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨਾਲ 18 ਮਈ ਨੂੰ ਮੀਟਿੰਗ ਕਰਨ ਉਪਰੰਤ ਇਸ ਵਿਚ ਸੋਧ ਕਰ ਦਿੱਤੀ ਜਾਵੇਗੀ | ਪੈਨਸ਼ਨਰ ਫੈਮਲੀ ਪੈਨਸ਼ਨਰ ਦੋਹਾਂ ਦੀ ਮੌਤ ਹੋਣ ਉਪਰੰਤ ਉਨ੍ਹਾਂ ਦਾ ਲਾਈਫ਼ ਟਾਈਮ ਏਰੀਅਰ ਦੇਣ ਬਾਰੇ ਜੁਆਇੰਟ ਫ਼ਰੰਟ ਨੇ ਮੰਗ ਰੱਖੀ ਕਿ ਜਿਨ੍ਹਾਂ ਨੇ ਆਪਣੇ ਐਲ.ਟੀ.ਏ. ਫਾਰਮ ਆਪਣੇ ਜਿਉਂਦੇ ਜੀਅ ਭਰ ਕੇ ਦਿੱਤੇ ਹਨ, ਉਨ੍ਹਾਂ ਤੋਂ ਲੀਗਲ ਹਾਇਰ ਦਾ ਸਰਟੀਫਿਕੇਟ ਬੈਂਕਾਂ ਮੰਗ ਰਹੀਆਂ ਹਨ ਜਦੋਂ ਕਿ ਉਹ ਆਪਣੇ ਐਲ.ਟੀ.ਏ. ਪ੍ਰੋਫਾਰਮੇ ਵਿਚ ਦੋ ਨਾਂਅ ਨਾਮੀਨੇਟਡ ਕਰ ਕੇ ਦੇ ਚੁੱਕੇ ਹਨ | ਡਾਇਰੈਕਟਰ ਨੇ ਕਿਹਾ ਕਿ ਇਸ ਸਬੰਧੀ ਜਥੇਬੰਦੀ ਦੀ ਲੈਟਰ ਪੈਡ 'ਤੇ ਲਿਖ ਕੇ ਦਿੱਤਾ ਜਾਵੇ | ਇਸ ਤੋਂ ਬਾਅਦ ਜੁਆਇੰਟ ਫ਼ਰੰਟ ਦੇ ਆਗੂਆਂ ਨੇ ਸੁਖਵਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਆਪਣੀ ਵੱਖਰੀ ਮੀਟਿੰਗ ਕਰ ਕੇ ਪੈਨਸ਼ਨ ਜੁਆਇੰਟ ਫ਼ਰੰਟ ਦੇ ਫ਼ੈਸਲੇ ਮੁਤਾਬਿਕ 1 ਜੂਨ ਤੋਂ 5 ਜੂਨ ਤੱਕ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਆਪਣੇ ਮੰਗ ਪੱਤਰ ਦੇਣ ਅਤੇ 17 ਜੂਨ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੇਵਲ ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਗਲਾ ਸੰਘਰਸ਼ ਉਲੀਕਣ ਲਈ ਕਨਵੈਨਸ਼ਨ ਕਰ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਵਿਚ ਸਾਂਝਾ ਫ਼ਰੰਟ ਵਿਚ ਸ਼ਾਮਿਲ ਹਰੇਕ ਜਥੇਬੰਦੀ ਘੱਟੋ ਘੱਟ 250 ਪੈਨਸ਼ਨਰਾਂ ਦੀ ਸ਼ਮੂਲੀਅਤ ਯਕੀਨੀ ਬਣਾਏਗੀ ਤੇ ਫ਼ੈਸਲਾ ਕੀਤਾ ਕਿ ਆਉਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਹਾਕਮ ਜਮਾਤ ਪਾਰਟੀ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੋਗਾ ਵਲੋਂ 22 ਮੁਕੱਦਮੇ ਦਰਜ ਕਰ ਕੇ 30 ਦੋਸ਼ੀਆਂ ਨੂੰ ਗਿ੍ਫ਼ਤ... ਅਗਲੀ ਖ਼ਬਰ ਐਸ.ਆਈ.ਆਰ. ਦਾ ਮਕਸਦ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਤੇ ਅਯੋਗ ਨੂੰ ਬਾਹਰ ਕੱਢਣਾ-ਸੇਤੀਆ <br/>
Ad Position 24
No active advertisement