ਮੋਗਾ, 16 ਮਈ (ਅਸ਼ੋਕ ਬਾਂਸਲ)-ਖੱਤਰੀ ਸਭਾ ਵਲੋਂ ਸ਼ਹੀਦੀ ਪਾਰਕ ਵਿਚ ਸ਼ਹੀਦ ਸੁਖਦੇਵ ਥਾਪਰ ਦਾ 120ਵਾਂ ਜਨਮ ਦਿਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਵਰਿੰਦਰ ਕੌੜਾ ਦੇ ਦਿਸ਼ਾ-ਨਿਰਦੇਸ਼ ਹੇਠ ਪ੍ਰਧਾਨ ਨਾਨਕ ਚੋਪੜਾ ਅਤੇ ਚੇਅਰਮੈਨ ਪਵਨ ਕੌੜਾ ਦੀ ਅਗਵਾਈ ਵਿਚ ਸ਼ਰਧਾਂਜਲੀ ਭੇਟ ਕਰਕੇ ਅਤੇ ਲੱਡੂ ਵੰਡ ਕੇ ਮਨਾਇਆ¢ ਇਸ ਮੌਕੇ ਸੁਰਿੰਦਰ ਵਿਨਾਇਕ ਅਤੇ ਵਰਿੰਦਰ ਕੌੜਾ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ¢ ਵਰਿੰਦਰ ਕੌੜਾ ਅਤੇ ਪ੍ਰਧਾਨ ਨਾਨਕ ਚੋਪੜਾ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਜਨਮ ਸਥਾਨ ਲੁਧਿਆਣਾ ਵਿਖੇ ਸ਼ਹੀਦੀ ਸਮਾਰਕ ਬਣਾਉਣ ਦੀ ਮੰਗ ਨੂੰ ਪੂਰਾ ਕਰਨ ਅਤੇ ਮੋਗਾ ਵਿਚ ਵੀ ਸ਼ਹੀਦ ਸੁਖਦੇਵ ਦੀ ਮੂਰਤੀ ਲਗਾਉਣ ਦੀ ਮੰਗ ਮਨਜ਼ੂਰ ਕਰਨ 'ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ¢ ਇਸ ਮੌਕੇ ਚੇਅਰਮੈਨ ਪਵਨ ਕੌੜਾ ਅਤੇ ਸਰਪ੍ਰਸਤ ਜਤਿੰਦਰ ਸਿੰਘ ਬੇਦੀ ਨੇ ਕਿਹਾ ਕਿ ਫਾਂਸੀ ਦੇ ਫੰਦੇ 'ਤੇ ਝੂਲਣ ਵਾਲੇ ਸ਼ਹੀਦ ਸੁਖਦੇਵ ਥਾਪਰ ਦੇ ਵਿਚਾਰ ਅੱਜ ਵੀ ਸਾਡੇ ਮਨਾਂ ਵਿਚ ਜੋਸ਼ ਭਰ ਦਿੰਦੇ ਹਨ¢ ਮਹਿਲਾ ਪ੍ਰਧਾਨ ਗੀਤਾ ਨੰਦਾ ਆਰੀਆ ਅਤੇ ਜ਼ਿਲ੍ਹਾ ਚੇਅਰਮੈਨ ਮਹਿਲਾ ਵਿੰਗ ਨੀਤੂ ਚੋਪੜਾ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਅਜਿਹੇ ਸੰਸਕਾਰ ਦੇਈਏ ਜੋ ਉਹ ਸ਼ਹੀਦਾਂ ਵਲੋਂ ਦਿਖਾਏ ਮਾਰਗ 'ਤੇ ਚੱਲ ਸਕਣ¢ ਇਸ ਮੌਕੇ ਸੁਭਾਸ਼ ਸਹਿਗਲ, ਨਾਨਕ ਚੋਪੜਾ, ਵਰਿੰਦਰ ਕੌੜਾ, ਪਵਨ ਕੌੜਾ, ਸਰਪ੍ਰਸਤ ਜਤਿੰਦਰ ਸਿੰਘ ਬੇਦੀ, ਕੈਸ਼ੀਅਰ ਤਰਸੇਮ ਜੰਡ, ਗੀਤਾ ਨੰਦਾ ਆਰੀਆ, ਵਿਜੈ ਧਵਨ, ਸੁਦਰਸ਼ਨ ਕਪੂਰ, ਸੁਰਿੰਦਰ ਵਿਨਾਇਕ, ਗਿਆਨ ਸਿੰਘ, ਨੀਤੂ ਚੋਪੜਾ, ਰੀਮਾ ਖੰਨਾ, ਲਵਲੀਨ ਜੰਡ, ਹਰਪ੍ਰੀਤ, ਨਾਇਰਾ ਚੋਪੜਾ ਆਦਿ ਹਾਜ਼ਰ ਸਨ¢