ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦ ਨਵਾਂ ਵਿਖੇ ਅੰਗਰੇਜ਼ੀ ਭਾਸ਼ਨ ਮੁਕਾਬਲੇ ਕਰਵਾਏ

Ad Position 21
No active advertisement
ਬਲੂਮਿੰਗ ਬਡਜ਼ ਸਕੂਲ ਚੰਦ ਨਵਾਂ ਵਿਖੇ ਕਰਵਾਏ ਅੰਗਰੇਜ਼ੀ ਭਾਸ਼ਨ ਮੁਕਾਬਲੇ 'ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਅਧਿਆਪਕ | ਅਜੀਤ ਤਸਵੀਰ <br/> 17-05-2026
ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਦੇ ਅਧੀਨ ਚੱਲ ਰਹੇ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ ਇੰਗਲਿਸ਼ ਸਪੀਚ ਕੰਪੀਟੀਸ਼ਨ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਸਕੂਲ ਦੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਅਤੇ ਨੈਤਿਕ ਵਿਸ਼ਿਆਂ 'ਤੇ ਆਪਣੇ ਵਿਚਾਰ ਅੰਗਰੇਜ਼ੀ ਵਿਚ ਪੇਸ਼ ਕੀਤੇ | ਕਿਸੇ ਵਿਦਿਆਰਥੀ ਨੇ ਸਮੇਂ ਦੀ ਮਹੱਤਤਾ 'ਤੇ ਬੋਲਦਿਆਂ ਦੱਸਿਆ ਕਿ ਸਮਾਂ ਸਭ ਤੋਂ ਕੀਮਤੀ ਸਾਧਨ ਹੈ ਅਤੇ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ | ਕਿਸੇ ਨੇ ਨੈਤਿਕ ਸਿੱਖਿਆ ਦੇ ਮਹੱਤਵ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਚੰਗੇ ਸੰਸਕਾਰ ਅਤੇ ਇਮਾਨਦਾਰੀ ਹੀ ਸਫਲ ਜੀਵਨ ਦੀ ਨੀਂਹ ਹਨ | ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਮੈਡਮ ਸੁਖਜੀਤ ਕੌਰ ਨੇ ਨਿਭਾਈ | ਉਨ੍ਹਾਂ ਨੇ ਭਾਸ਼ਣ ਦੀ ਸਮਗਰੀ, ਉਚਾਰਨ, ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਦੇ ਆਧਾਰ 'ਤੇ ਮੁਲਾਂਕਣ ਕੀਤਾ | ਸਕੂਲ ਦੇ ਸਾਰੇ ਅਧਿਆਪਕ ਇਸ ਮੌਕੇ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ | ਇਸ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਰਿਸ਼ਵ ਕੁਮਾਰ 9ਵੀਂ ਜਮਾਤ, ਦੂਜੇ ਸਥਾਨ 'ਤੇ ਸਿਮਰਨ ਕੌਰ 9ਵੀਂ ਜਮਾਤ, ਤੀਜੇ ਸਥਾਨ 'ਤੇ ਅਰਮਾਨ ਸਿੰਘ ਛੇਵੀਂ ਜਮਾਤ ਨੇ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਨ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ਦੀ ਡਾਇਰੈਕਟਰ ਮੈਡਮ ਰਮਨ ਸ਼ਰਮਾ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿਚ ਬੋਲਣ ਦੀ ਕਲਾ, ਆਤਮ-ਵਿਸ਼ਵਾਸ ਅਤੇ ਭਾਸ਼ਾਈ ਹੁਨਰ ਨੂੰ ਵਧਾਉਂਦੇ ਹਨ | ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦ ਨਵਾਂ ਵਿਖੇ ਅੰਗਰੇਜ਼ੀ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਫਾਈ ਸੇਵਕਾਂ ਦੀ ਅਣਮਿਥੇ ਸਮੇਂ ਲਈ ਹੜਤਾਲ ਨਾਲ ਬਾਘਾ ਪੁਰਾਣਾ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ
Ad Position 24
No active advertisement