14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਮਨਜੀਤ ਮਾਨ ਨੂੰ ਲੱਡੂਆਂ ਨਾਲ ਤੋਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮੋਗਾ, 21 ਮਈ (ਜਸਪਾਲ ਸਿੰਘ ਬੱਬੀ)-ਮੋਗਾ ਸ਼ਹਿਰ ਦੇ ਵਾਰਡ ਨੰਬਰ 3 ਤੋਂ ਪੰਜਾ ਚੋਣ ਨਿਸ਼ਾਨ ਤੋਂ ਚੋਣ ਵਿਚ ਕੁੱਦੇ ਸਾਬਕਾ ਕੌਂਸਲਰ ਤੇ ਸੂਬਾ ਕਾਂਗਰਸ ਆਗੂ, ਸਮਾਜ ਸੇਵੀ, ਮਿਲਣਸਾਰ, ਮਿੱਠ ਬੋਲੜੇ ਮਨਜੀਤ ਸਿੰਘ ਮਾਨ ਨੂੰ ਵਾਰਡ ਦੇ ਵੋਟਰਾਂ ਵਲੋਂ ਪੰਜਾ ਚੋਣ ਨਿਸ਼ਾਨ 'ਤੇ ਵੋਟ ਪਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ | ਲੰਮੇ ਸਮੇਂ ਤੋਂ ਉਮੀਦਵਾਰ ਮਨਜੀਤ ਮਾਨ ਤੇ ਉਨ੍ਹਾਂ ਦੀ ਧਰਮ-ਪਤਨੀ ਸਾਬਕਾ ਕੌਂਸਲਰ ਵਾਰਡ ਦੀ ਤਰੱਕੀ ਲਈ ਸਦਾ ਯਤਨਸ਼ੀਲ ਹਨ | ਮਨਜੀਤ ਸਿੰਘ ਮਾਨ ਦੇ ਸਮਰਥਕਾਂ ਨੇ ਖ਼ੁਸ਼ੀ ਵਿਚ ਲੱਡੂਆਂ ਨਾਲ ਤੋਲਿਆ ਤੇ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿਚ ਵਿਕਾਸ ਦੀਆਂ ਹਨੇਰੀਆਂ ਲਿਆਂਦੀਆਂ | ਮਾਨ ਨੇ ਕਿਹਾ ਕਿ ਉਹ ਵੋਟ ਪ੍ਰਾਪਤੀ ਲਈ ਹਰੇਕ ਦਰ 'ਤੇ ਜਾ ਕੇ ਪੰਜਾ ਚੋਣ ਨਿਸ਼ਾਨ ਲਈ ਵੋਟ ਮੰਗ ਰਹੇ ਹਨ | ਉਹ ਜਿੱਤ ਹਾਸਲ ਕਰ ਕੇ ਪਹਿਲਾਂ ਦੀ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਪਹਿਲ 'ਤੇ ਹੱਲ ਕਰਵਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਕਰਵਾ ਕੇ ਨਗਰ ਨਿਗਮ ਮੋਗਾ ਭੇਜਣਗੇ ਤੇ ਲੋਕਾਂ ਨਾਲ ਕੀਤੇ ਵਾਅਦੇ ਵਿਕਾਸ ਕਰਵਾ ਕੇ ਮੋੜੇ ਜਾਣਗੇ | ਇਸ ਵੋਟ ਪ੍ਰਾਪਤੀ ਮੁਹਿੰਮ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰੀ ਸਿੰਘ ਖਾਈ, ਹਲਕਾ ਇੰਚਾਰਜ ਮਾਲਵਿਕਾ ਸੂਦ, ਕਾਂਗਰਸੀ ਆਗੂ ਉਪਿੰਦਰ ਗਿੱਲ, ਗੁਰਸੇਵਕ ਸਿੰਘ ਚੀਮਾ ਸਮੇਤ ਪਾਰਟੀ ਦੇ ਕੱਦਾਵਾਰ ਨੇਤਾ ਵੋਟਰਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂੰ ਕਰਵਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਆਈ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ-ਅਜੇ ਸੂਦ • ਮੰਗਾਂ ਮੰਨਣ ਲਈ ਕੀਤਾ ਸਮਰਥਨ ਅਗਲੀ ਖ਼ਬਰ ਸਫ਼ਾਈ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਾਰਨ ਹਲਕਾ ਵਿਧਾਇਕ ਦੀ ਕੋਠੀ ਨੇੜੇ ਲਗਾਏ ਕੂੜੇ ਦੇ ਢੇਰ...
Ad Position 24