ਮੁੰਬਈ, 12 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਮੁੰਬਈ ਦੇ ਸਿਡਕੋ (ਸੀਆਈਡੀਸੀਓ) ਪ੍ਰਦਰਸ਼ਨੀ ਕੇਂਦਰ ਵਿਖੇ ਹਿੰਦੀ ਦਿਵਸ ਸਮਾਗਮਾਂ ਅਤੇ ਛੇਵੇਂ ਅਖਿਲ ਭਾਰਤੀ ਰਾਜਭਾਸ਼ਾ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ, "...ਪ੍ਰਧਾਨ ਮੰਤਰੀ ਮੋਦੀ ਦੀ ਸਭ ਤੋਂ ਵੱਡੀ ਪ੍ਰਾਪਤੀ ਉਨ੍ਹਾਂ ਦੀ ਨਵੀਂ ਸਿੱਖਿਆ ਨੀਤੀ ਹੈ, ਜਿਸ ਵਿਚ ਉਨ੍ਹਾਂ ਨੇ ਮੁੱਢਲੀ ਸਿੱਖਿਆ ਦੌਰਾਨ ਮਾਂ-ਬੋਲੀ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ। ਕੋਈ ਵੀ ਬੱਚਾ ਆਪਣੀ ਮਾਂ-ਬੋਲੀ ਸਿੱਖੇ ਬਿਨਾਂ ਵੱਡਾ ਇਨਸਾਨ ਨਹੀਂ ਬਣ ਸਕਦਾ... ਇਕ ਭਾਸ਼ਾ ਸਿੱਖਣ ਤੋਂ ਬਾਅਦ ਹੀ ਬੱਚਾ ਤਰੱਕੀ ਕਰ ਸਕਦਾ ਹੈ... ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਇਕ ਹੋਰ ਭਾਰਤੀ ਭਾਸ਼ਾ ਸਿੱਖਣਾ ਵੀ ਲਾਜ਼ਮੀ ਕਰ ਦਿੱਤਾ ਹੈ। ਜੋ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਉਹ ਇਹ ਨਹੀਂ ਸਮਝਦੇ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਹੇ ਹਨ... ਇਕ ਹੋਰ ਭਾਰਤੀ ਭਾਸ਼ਾ ਸਿੱਖਣ ਦਾ ਮਤਲਬ ਹੈ ਕਿ ਬੱਚਾ ਆਪਣੇ-ਆਪ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਟੀਚੇ ਨਾਲ ਜੁੜ ਜਾਂਦਾ ਹੈ। ਆਪਣੀ ਮਾਂ-ਬੋਲੀ ਅਤੇ ਇਕ ਹੋਰ ਭਾਸ਼ਾ ਸਿੱਖ ਕੇ, ਉਹ ਸਾਰੀਆਂ ਤੰਗ-ਨਜ਼ਰੀਆਂ ਤੋਂ ਮੁਕਤ ਹੋ ਕੇ ਭਾਰਤ ਨਾਲ ਜੁੜ ਜਾਵੇਗਾ ਅਤੇ ਭਾਰਤ ਦਾ ਇਕ ਸੱਚਾ ਸਿਪਾਹੀ ਬਣੇਗਾ..."।