ਕੋਟ ਈਸੇ ਖਾਂ, 22 ਮਈ (ਗੁਰਮੀਤ ਸਿੰਘ ਖ਼ਾਲਸਾ)-ਬੀ.ਕੇ.ਯੂ. ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰਬੰਸ ਸਿੰਘ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਪੰਜਾਬ ਅਤੇ ਸੁਰਜੀਤ ਸਿੰਘ ਰੰਧਾਵਾ ਮੁੱਖ ਪ੍ਰਚਾਰ ਸਕੱਤਰ ਮੋਗਾ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਦੇ ਸਮਰਥਨ ਮੁੱਲ ਵਿਚ ਜੋ ਵਾਧਾ ਕੀਤਾ ਹੈ, ਉਹ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਕੀਤਾ ਹੈ ਅਤੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ, ਇਸ ਦੀ ਬੀ.ਕੇ.ਯੂ. ਪੰਜਾਬ ਸਮੁੱਚੇ ਤੌਰ 'ਤੇ ਸਖ਼ਤ ਨਿੰਦਾ ਕਰਦੀ ਹੈ | ਆਗੂਆਂ ਕਿਹਾ ਕਿ ਦੇਸ਼ ਵਾਸੀ ਅਤੇ ਕਿਸਾਨ ਜੋ ਕਿ ਪਹਿਲਾਂ ਹੀ ਵਧ ਰਹੀ ਮਹਿੰਗਾਈ ਕਰਕੇ ਆਰਥਿਕ ਪੱਖੋਂ ਬਹੁਤ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ, ਅਜਿਹੇ ਹਾਲਾਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿੱਤ ਨਵੇਂ ਜੁਮਲੇ ਛੱਡ ਰਹੇ ਹਨ ਜੋ ਕਿ ਦੇਸ਼ ਵਾਸੀਆਂ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਬੀ.ਕੇ.ਯੂ. ਪੰਜਾਬ ਆਉਣ ਵਾਲੇ ਦਿਨਾਂ ਵਿਚ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰੇਗੀ | ਇਸ ਮੌਕੇ ਹਰਬੰਸ ਸਿੰਘ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਮੋਗਾ, ਸੁਰਜੀਤ ਸਿੰਘ ਰੰਧਾਵਾ ਮੁੱਖ ਪ੍ਰਚਾਰ ਸਕੱਤਰ ਮੋਗਾ, ਬਲਬੀਰ ਸਿੰਘ ਮਾਨ ਸੰਘਲਾ ਤਹਿਸੀਲ ਪ੍ਰਧਾਨ ਧਰਮਕੋਟ, ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ, ਲਖਬੀਰ ਸਿੰਘ ਮਸੀਤਾਂ ਜਰਨਲ ਸਕੱਤਰ ਮੋਗਾ, ਸਰਦੂਲ ਸਿੰਘ ਮਸੀਤਾਂ ਜਰਨਲ ਸਕੱਤਰ ਧਰਮਕੋਟ, ਸੁਖਵਿੰਦਰ ਸਿੰਘ ਕਾਲਾ ਇਕਾਈ ਪ੍ਰਧਾਨ, ਪ੍ਰਤਾਪ ਸਿੰਘ ਮਸੀਤਾਂ ਸੋਸ਼ਲ ਮੀਡੀਆ ਸਕੱਤਰ ਬਲਾਕ ਆਦਿ ਹਾਜ਼ਰ ਸਨ |