ਕੋਟ ਈਸੇ ਖਾਂ, 23 ਮਈ (ਗੁਰਮੀਤ ਸਿੰਘ ਖਾਲਸਾ)-ਕੋਟ ਈਸੇ ਖਾਂ ਵਾਰਡ ਨੰਬਰ 12 ਤੋਂ ਸਾਬਕਾ ਕੌਂਸਲਰ ਸੁਰਿੰਦਰਪਾਲ ਸਚਦੇਵਾ ਦੇ ਬੇਟੇ ਰਾਜੂ ਮੁਕੇਸ਼ ਕੁਮਾਰ ਰਾਜੂ ਸਚਦੇਵਾ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਦੇ ਹੱਕ ਵਿਚ ਸਥਾਨਕ ਜ਼ੀਰਾ ਰੋਡ 'ਤੇ ਵਾਰਡ ਨਿਵਾਸੀਆਂ ਦੀ ਹੋਈ ਭਰਵੀਂ ਇਕੱਤਰਤਾ ਨੂੰ ਵਿਸ਼ੇਸ਼ ਤੌਰ 'ਤੇ ਪੁੱਜ ਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਾਰਡ ਵਾਸੀਆਂ ਨੂੰ ਮੁਕੇਸ਼ ਕੁਮਾਰ ਰਾਜੂ ਸਚਦੇਵਾ ਦੇ ਹੱਕ ਵਿਚ ਆਉਣ ਵਾਲੀ 26 ਮਈ ਨੂੰ ਝਾੜੂ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ¢ ਉਨ੍ਹਾਂ ਕਿਹਾ ਕਿ ਬੇਦਾਗ ਸਚਦੇਵਾ ਪਰਿਵਾਰ ਦੇ ਹੋਣਹਾਰ ਫਰਜ਼ੰਦ ਮੁਕੇਸ਼ ਕੁਮਾਰ ਰਾਜੂ ਸਚਦੇਵਾ ਸੰਸਕਾਰੀ ਨੌਜਵਾਨ ਹਨ ਤੇ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਵਿਚ ਡਟ ਕੇ ਖੜਨ ਵਾਲੇ ਹਨ¢ ਇਸ ਲਈ ਲੋਕ ਇਸ ਵਾਰ ਵੱਡੀ ਲੀਡ ਨਾਲ ਮੁਕੇਸ਼ ਕੁਮਾਰ ਦਾ ਸਾਥ ਦੇਣ ¢ ਇਸ ਮੌਕੇ ਉਮੀਦਵਾਰ ਮੁਕੇਸ਼ ਕੁਮਾਰ ਰਾਜੂ ਸਚਦੇਵਾ ਨੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਵਾਰਡ ਵਾਸੀਆਂ ਦੀ ਸੇਵਾ ਵਿਚ ਸਚਦੇਵਾ ਪਰਿਵਾਰ ਪਹਿਲਾਂ ਵੀ 24 ਘੰਟੇ ਹਾਜ਼ਰ ਸੀ ਤੇ ਹੁਣ ਵੀ ਡਟ ਕੇ ਹਾਜ਼ਰ ਰਹਾਂਗੇ ¢ ਇਸ ਮੌਕੇ ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਅਮਨ ਸਰਪੰਚ ਕਾਦਰਵਾਲਾ, ਸਿਮਰਨਜੀਤ ਸਿੰਘ ਸੋਨਾ ਯੂਥ ਪ੍ਰਧਾਨ, ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਪੰਮਾ ਭੁੱਲਰ ਮਸੀਤਾਂ, ਸਰਪੰਚ ਬਲਦੇਵ ਸਿੰਘ ਬਲਖੰਡੀ ਆਦਿ ਤੋਂ ਇਲਾਵਾ ਵਾਰਡ ਨਿਵਾਸੀ ਵੀ ਹਾਜ਼ਰ ਸਨ¢