07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੂਡੋ ਮੁਕਾਬਲਿਆਂ ’ਚ ਐਸ.ਐਮ.ਡੀ. ਵਰਲਡ ਸਕੂਲ ਜੋਨ ਭਰ ’ਚ ਪਹਿਲੇ ਸਥਾਨ ’ਤੇ

ਨੱਥੂਵਾਲਾ ਗਰਬੀ, 7 ਅਗਸਤ (ਨਵਦੀਪ ਸਿੰਘ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਐਸ. ਐਮ.

Ad Position 21
No active advertisement
ਜੂਡੋ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਖਿਡਾਰਨਾਂ ਸਕੂਲ ਸਟਾਫ਼ ਨਾਲ। ਤਸਵੀਰ : ਨਵਦੀਪ ਸਿੰਘ ਅਲਪਾਈਨ ਕਾਲਜ ਦੀਆਂ ਵਧੀਆ ਸਥਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ। ਤਸਵੀਰ : ਨਵਦੀਪ ਸਿੰਘ 08-08-2026
ਨੱਥੂਵਾਲਾ ਗਰਬੀ, 7 ਅਗਸਤ (ਨਵਦੀਪ ਸਿੰਘ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਐਸ.ਐਮ.ਡੀ. ਵਰਲਡ ਸਕੂਲ ਕੋਟ ਸੁਖੀਆ ਦੀਆਂ ਖਿਡਾਰਨਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅੰਜਨਾ ਕੌਸ਼ਲ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਜੋਨ ਪੱਧਰ ਦੀਆਂ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਡੋ ਦੇ ਮੁਕਾਬਲਿਆਂ ‘ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਦੀਆਂ ਖਿਡਾਰਨਾਂ ਨੇ ਜੂਡੋ ਮੁਕਾਬਲਿਆਂ ਉਮਰ ਵਰਗ ਅੰਡਰ-17 ਭਾਰ ਵਰਗ +70 ਕਿੱਲੋਗਰਾਮ ਵਿਚ ਨੂਰਦੀਪ ਕੌਰ ਅਤੇ ਅੰਡਰ-19 ਭਾਰ ਵਰਗ -40 ਕਿੱਲੋਗਰਾਮ ਵਿਚ ਅਨੰਤਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ। ਸਕੂਲ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਇਨ੍ਹਾਂ ਖਿਡਾਰਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ ਤੇ ਜੇਤੂ ਖਿਡਾਰਨਾਂ ਦੀ ਖੇਡਾਂ ਵਿਚ ਬਿਹਤਰ ਕਾਰਗੁਜ਼ਾਰੀ ਲਈ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹ ਪ੍ਰਾਪਤੀਆਂ ਖਿਡਾਰਨਾਂ ਦੀ ਸਖ਼ਤ ਮਿਹਨਤ ਅਤੇ ਖੇਡ ਕੋਆਰਡੀਨੇਟਰ ਰਾਜ ਕੁਮਾਰ ਦੀ ਯੋਗ ਅਗਵਾਈ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੀ ਟਰੱਸਟੀ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਜਸਪਾਲ ਸਿੰਘ, ਰਵੀ ਸਿੰਘ ਸੋਨੀ, ਹਰਜਿੰਦਰ ਕੌਰ, ਗੁਰਮੇਜ ਸਿੰਘ ਤੇ ਸਮੂਹ ਸਟਾਫ਼ ਵਲੋਂ ਖਿਡਾਰਨਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ‘ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜਾਰਡਨ ਕਾਨਵੈਂਟ ਸਕੂਲ ’ਚ ਜ਼ੋਨ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ­ ਗੁਰੂ ਨਾਨਕ ਕਾਲਜ ਮੋਗਾ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਉਤਸਵ ਅਤੇ ਨਵੇਂ ਵਿੱਦਿਅਕ ਵਰ੍ਹੇ ਦੀ ਖ਼ੁਸ਼ੀ ’ਚ ਗ...
Ad Position 24