18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੀ.ਆਈ.ਐਸ. ਡਰੋਲੀ ਭਾਈ ਕਲੱਬ ਨੇ ਵਰਡ ਸਟੈਂਡਰਡ ਦਿਵਸ ’ਤੇ ਕੁਇਜ਼ ਮੁਕਾਬਲਾ ਕਰਵਾਇਆ

ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਮੰਤਰਾਲੇ ਕੰਜਊਮਰ ਅਫੇਅਰਜ਼ ਫੂਡ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ ਇੰਡੀਆ ਦੇ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਬੀ. ਆਈ.

Ad Position 21
No active advertisement
ਅਜੀਤ ਡੈਸਕ 19-10-2026
ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਮੰਤਰਾਲੇ ਕੰਜਊਮਰ ਅਫੇਅਰਜ਼ ਫੂਡ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਅਧੀਨ ਚੱਲ ਰਹੀ ਨੈਸ਼ਨਲ ਸਟੈਂਡਰਡ ਬਾਡੀ ਆਫ ਇੰਡੀਆ ਦੇ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਬੀ.ਆਈ.ਐਸ. ਕਲੱਬ 4892 ਵਲੋਂ ਵਰਲਡ ਸਟੈਂਡਰਡ ਦਿਵਸ ਮੌਕੇ ਸੁਤੰਤਰਤਾ ਸੰਗਰਾਮੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਲੜਕੇ ਦੀ ਸਕੂਲ ਮੁਖੀ ਰਜਨੀ ਬਾਲਾ ਦੀ ਰਹਿਨੁਮਾਈ ਹੇਠ ਅਤੇ ਬੀ.ਆਈ.ਐਸ. ਮੈਂਟਰ ਡਾ. ਦੀਪਕ ਸ਼ਰਮਾ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ| ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਉਦਯੋਗਾਂ ਵਪਾਰਿਕ ਅਦਾਰਿਆਂ ਆਮ ਜਨਤਾ ਨੂੰ ਗੁਣਵੱਤਾ ਅਤੇ ਮਾਣਕੀ ਕਰਨ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ| ਬੀ.ਆਈ.ਐਸ. ਚੰਡੀਗੜ੍ਹ ਤੋਂ ਸਟੇਟ ਰਿਸੋਰਸ ਪਰਸਨ ਹਰਮਨਦੀਪ ਸਿੰਘ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ| ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬੀ.ਆਈ.ਐਸ. ਐਕਟੀਵਿਟੀ ਬਾਰੇ ਵਿਸਥਾਰ ਪੂਰਵਕ ਸਮਝਾਉਂਦਿਆਂ ਬੀ.ਆਈ.ਐਸ. ਕੇਅਰ ਐਪ ਬਾਰੇ ਜਾਗਰੂਕ ਕੀਤਾ| ਸਕੂਲ ਮੁਖੀ ਰਜਨੀ ਬਾਲਾ ਵਲੋਂ ਇਸ ਪ੍ਰੋਗਰਾਮ ਦੇ ਸਫਲਤਾ ਪੂਰਵਕ ਆਯੋਜਨ ਲਈ ਲੈਕਚਰਾਰ ਮੈਂਟਰ ਡਾ. ਦੀਪਕ ਸ਼ਰਮਾ ਅਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ| ਸਕੂਲ ਮੁਖੀ ਵਲੋਂ ਸਟੇਟ ਰਿਸੋਰਸ ਪਰਸਨ ਹਰਮਨਦੀਪ ਸਿੰਘ, ਡਾ. ਦੀਪਕ ਸ਼ਰਮਾ, ਲੈਕਚਰਾਰ ਪਰਮਿੰਦਰ ਕੌਰ ਅਤੇ ਨਰਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ ਦੀਪਕ ਮਿੱਤਲ, ਮਨਪ੍ਰੀਤ ਕੌਰ, ਅੰਜੂ ਬਾਲਾ, ਪਰਮਿੰਦਰ ਕੌਰ, ਨਰਿੰਦਰ ਸਿੰਘ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਗਗਨਦੀਪ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਚੁਕਵਾਈ ਸਹੁੰ ਅਗਲੀ ਖ਼ਬਰ ਬਲੌਸਮ ਕਾਨਵੈਂਟ ਸਕੂਲ ਵਿਖੇ ਬਿਨਾਂ ਅੱਗ ਤੋਂ ਕੁਕਿੰਗ ਗਤੀਵਿਧੀ ਕਰਵਾਈ ਗਈ
Ad Position 24