18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੰਤ ਕੌਲ ਦਾਸ ਤੇ ਸੰਤ ਰਾਮ ਸਰੂਪ ਦੀ ਬਰਸੀ ’ਤੇ ਸਮਾਗਮ-ਖੂਨ ਦਾਨ ਕੈਂਪ ਵੀ ਲਾਇਆ

ਸਮਾਲਸਰ, 18 ਅਕਤੂਬਰ (ਗੁਰਜੰਟ ਕਲਸੀ ਲੰਡੇ)-ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ 31ਵੀਂ ਬਰਸੀ ’ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਸਿੰਘਾਂ ਨੇ ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ ਜੀਵਨੀ ਬਾਰੇ ਚਾਨਣਾ ਪਾਇਆ।

Ad Position 21
No active advertisement
ਸੰਤ ਬਾਬਾ ਰਾਮ ਸਰੂਪ ਅਤੇ ਸੰਤ ਬਾਬਾ ਕੌਲ ਦਾਸ ਦੀ ਯਾਦ ਵਿਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਦਿਵਿਆਂਗ ਸੰਸਥਾ ਦੇ ਖੂਨਦਾਨੀ। ਤਸਵੀਰ : ਗੁਰਜੰਟ ਕਲਸੀ ਲੰਡੇ 19-10-2026
ਸਮਾਲਸਰ, 18 ਅਕਤੂਬਰ (ਗੁਰਜੰਟ ਕਲਸੀ ਲੰਡੇ)-ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ 31ਵੀਂ ਬਰਸੀ ’ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਸਿੰਘਾਂ ਨੇ ਸੰਤ ਬਾਬਾ ਕੌਲ ਦਾਸ ਅਤੇ ਸੰਤ ਬਾਬਾ ਰਾਮ ਸਰੂਪ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਉਪਰੰਤ ਲੰਗਰ, ਖੀਰ, ਜਲੇਬੀਆਂ ਆਦਿ ਦਾ ਭੰਡਾਰਾ ਖੂਬ ਵਰਤਾਇਆ ਗਿਆ। ਡੇਰੇ ਦੇ ਬਾਹਰ ਬੱਚਿਆਂ ਦੇ ਖਿਡੌਣਿਆਂ ਲਈ ਦੁਕਾਨਾਂ ਸਜੀਆਂ ਹੋਈਆਂ ਸਨ| ਇਸ ਮੌਕੇ ਸਮੂਹ ਗਰਾਮ ਪੰਚਾਇਤਾਂ, ਐਨ.ਆਰ.ਆਈ. ਵੀਰਾਂ, ਸਮੂਹ ਕਲੱਬਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਖੂਨਦਾਨ ਕੈਂਪ ਵਿਚ 70 ਦੇ ਕਰੀਬ ਯੂਨਿਟ ਖੂਨ ਇਕੱਤਰ ਹੋਇਆ। ਇਸ ਖੂਨਦਾਨ ਕੈਂਪ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਨੇ ਕੀਤੀ। ਸਮਾਲਸਰ ਸਮਾਜ ਸੇਵਾ ਸੰਮਤੀ ਦੇ ਬੁਲਾਰੇ ਡਾਕਟਰ ਬਲਰਾਜ ਸਿੰਘ ਰਾਜੂ ਨੇ ਦੱਸਿਆ ਕਿ ਖੂਨਦਾਨੀਆਂ ਨੂੰ ਟਾਈਮਪੀਸਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਦਿੱਤੇ ਗਏ। ਇਸੇ ਤਰ੍ਹਾਂ ਹੀ ਕੈਨੇਡਾ ਵਿਖੇ ਰਹਿੰਦੇ ਸਮਾਲਸਰ ਵਾਸੀਆਂ ਵਲੋਂ ਵੀ ਐਬਸਫੋਰਡ ਦੇ ਖਾਲਸਾ ਦੀਵਾਨ ਸੁਸਾਇਟੀ ਵਿਚ ਸੱਚਖੰਡ ਵਾਸੀ ਸੰਤ ਬਾਬਾ ਕੌਲ ਦਾਸ ਦੀ ਯਾਦ ਵਿਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਦੀ ਸੇਵਾ ਚਲਾਈ ਗਈ।
Ad Position 22
No active advertisement
ਪਿਛਲੀ ਖ਼ਬਰ ਨਵਰਾਤਰਿਆਂ ਮੌਕੇ ਅਸ਼ਟਮੀ ਤੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਕੀਤਾ ਕੰਜਕ ਪੂਜਨ ਅਗਲੀ ਖ਼ਬਰ ਬਾਬਾ ਜਸਵੰਤ ਪਬਲਿਕ ਸਕੂਲ ਵਿਖੇ ਨਸ਼ਾ ਮੁਕਤੀ ਸੰਬੰਧੀ ਸਹੁੰ ਚੁੱਕ ਸਮਾਗਮ ਕਰਵਾਇਆ
Ad Position 24