16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮੋਗਾ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ ਅਤੇ ਆਪਣਾ ਮੇਅਰ ਚੁਣਨਗੇ-ਡਾ. ਸੀਮਾਂਤ ਗਰਗ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਮੋਗਾ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ ਤੇ ਆਪਣਾ ਮੇਅਰ ਚੁਣਨਗੇ | ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਵਾਰਡ ਨੰਬਰ 38 ਰੇਣੂ ਮੰਗਲਾ, ਵਾਰਡ ਨੰਬਰ 19, ਵਾਰਡ ਨੰਬਰ 20 ਸੋਨੂੰ ਅਰੋੜਾ ਦੀ ਪਤਨੀ ਦੁਆਰਾ ਪ੍ਰਤੀਨਿਧਤਾ, ਵਾਰਡ ਨੰਬਰ 21, ਵਾਰਡ ਨੰਬਰ 23, ਵਾਰਡ ਨੰਬਰ 41, ਵਾਰਡ ਨੰਬਰ 37, ਵਾਰਡ ਨੰਬਰ 7, ਵਾਰਡ ਨੰਬਰ 14 ਅਤੇ ਵਾਰਡ ਨੰਬਰ 21 ਸਮੇਤ ਵੱਖ-ਵੱਖ ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਘਰ-ਘਰ ਜਾ ਕੇ ਚੋਣ ਮੁਹਿੰਮ ਚਲਾਉਂਦੇ ਹੋਏ ਵੋਟਰਾਂ ਨੂੰ ਪਾਰਟੀ ਦੇ ਕਮਲ ਚਿੰਨ੍ਹ ਲਈ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਕੋਆਰਡੀਨੇਟਰ ਰਾਕੇਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਮੰਡਲ ਪ੍ਰਧਾਨ ਬਾਘਾ ਪੁਰਾਣਾ ਦੀਪਕ ਤਲਵਾੜ, ਕਵਿਤਾ ਅਰੋੜਾ, ਨਾਨਕ ਚੋਪੜਾ, ਸ਼ਿਵ ਟੰਡਨ, ਡਾ. ਸੰਜੀਵ ਮਿੱਤਲ, ਵਾਰਡ ਨੰਬਰ 21 ਉਮੀਦਵਾਰ ਵਿੱਕੀ ਸਿਤਾਰਾ, ਮੁਕੇਸ਼ ਸ਼ਰਮਾ, ਭਜਨ ਲਾਲ ਸਿਤਾਰਾ, ਸੰਜੀਵ ਅਗਰਵਾਲ, ਭਾਜਪਾ ਦੇ ਉਪ ਪ੍ਰਧਾਨ ਰਾਹੁਲ ਗਰਗ, ਵਾਰਡ ਨੰਬਰ 38 ਦੀ ਉਮੀਦਵਾਰ ਰੇਣੂ ਬਾਲਾ, ਉਪ ਪ੍ਰਧਾਨ ਸੋਨੀ ਮੰਗਲਾ, ਆਈ.ਟੀ. ਸੈਲ ਇੰਚਾਰਜ ਮੁਕੇਸ਼ ਸ਼ਰਮਾ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਕਮਲ ਘਾਰੂ, ਸੁਕੇਸ਼ ਸੂਦ, ਮੰਡਲ ਪ੍ਰਧਾਨ ਉਮਾਕਾਂਤ, ਭੁਪਿੰਦਰ ਹੈਪੀ, ਅਮਿਤ ਗੁਪਤਾ, ਸ਼ਸ਼ੀਕਾਂਤ ਪਾਂਡੇ, ਸੁਸ਼ੀਲ ਕੁਮਾਰ, ਨੀਤੂ ਗੁਪਤਾ, ਭੁਪਿੰਦਰ ਕੁਮਾਰ, ਵਿਜੇ ਮਿਸ਼ਰਾ, ਸੰਜੀਵ ਅਗਰਵਾਲ, ਵੱਖ-ਵੱਖ ਵਾਰਡਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਵੱਖ-ਵੱਖ ਵਾਰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਗਾ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰਾਂ ਦੀ ਜਿੱਤ ਭਾਜਪਾ ਦੇ ਮੇਅਰ ਦੀ ਚੋਣ ਲਈ ਰਾਹ ਪੱਧਰਾ ਕਰੇਗੀ, ਜਿਸ ਨਾਲ ਮੋਗਾ ਦੇ ਵਸਨੀਕ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ਦਾ ਲਾਭ ਲੈ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਵੱਡੀ ਜਿੱਤ ਹਾਸਿਲ ਕਰਨਗੇ-ਵਿਧਾਇਕ ਡਾ. ਅਰੋੜਾ ਅਗਲੀ ਖ਼ਬਰ ਨਿਹਾਲ ਸਿੰਘ ਵਾਲਾ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ-ਰਾਜਵਿੰਦਰ ਸਿੰਘ
Ad Position 24