16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੀ.ਐਮ. ਸਰਕਾਰੀ ਸਕੂਲ ਵਿਖੇ ਨੈਤਿਕ ਸਿੱਖਿਆ ਅਤੇ ਕਰੀਅਰ ਗਾਈਡੈਂਸ ਸੰਬੰਧੀ ਸੈਮੀਨਾਰ ਲਗਾਇਆ •ਮੋਬਾਈਲ ਦਾ ਜ਼ਰੂਰਤ ਤੋਂ ਵੱਧ ਇਸਤੇਮਾਲ ਅੱਖਾਂ ਦੇ ਨਾਲ ਦਿਮਾਗ਼ ਦਾ ਵੀ ਨੁਕਸਾਨ ਕਰਦਾ ਹੈ-ਪ੍ਰਧਾਨ ਓ.ਪੀ. ਕੁਮਾਰ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਮੋਗਾ, 24 ਮਈ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵਲੋਂ ਅੱਜ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ ਸਬੰਧੀ ਸੈਮੀਨਾਰ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਮੋਬਾਈਲ ਦਾ ਜ਼ਰੂਰਤ ਤੋਂ ਵੱਧ ਇਸਤੇਮਾਲ ਅੱਖਾਂ ਦੇ ਨਾਲ-ਨਾਲ ਦਿਮਾਗ਼ ਦਾ ਵੀ ਨੁਕਸਾਨ ਕਰਦਾ ਹੈ | ਟੀ.ਵੀ. ਚੈਨਲਾਂ 'ਤੇ ਚੱਲ ਰਹੇ ਲੱਚਰ ਪ੍ਰੋਗਰਾਮਾਂ ਤੋਂ ਵੀ ਵਿਦਿਆਰਥੀ ਦੂਰ ਰਹਿਣ ਅਤੇ ਕੇਵਲ ਉਹੀ ਪ੍ਰੋਗਰਾਮ ਦੇਖਣੇ ਚਾਹੀਦੇ ਹਨ ਜਿਨ੍ਹਾਂ ਨਾਲ ਜਾਣਕਾਰੀ ਵਿਚ ਵਾਧਾ ਹੁੰਦਾ ਹੈ, ਕਿਉਂਕਿ ਬੱਚੇ ਉਹੀ ਸਿੱਖਦੇ ਹਨ ਜੋ ਦੇਖਦੇ ਹਨ | ਸਾਨੂੰ ਆਪਣੇ ਗੁਰੂਆਂ-ਪੀਰਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਉਤਾਰਨਾ ਚਾਹੀਦਾ ਹੈ, ਤਾਂ ਜੋ ਅਸੀਂ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੀਏ | ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਅਕਸਰ ਘਰ ਤੋਂ ਹੁੰਦੀ ਹੈ | ਇਸ ਲਈ ਜੇ ਅਸੀਂ ਸਮਾਜ ਨੂੰ ਇਕ ਚੰਗਾ ਸਮਾਜ ਬਣਾਉਣਾ ਚਾਹੁੰਦੇ ਹਾਂ ਤਾਂ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪਵੇਗੀ | ਸਾਨੂੰ ਆਪਣੀ ਵਾਣੀ ਵਿਚ ਵੀ ਮਿਠਾਸ ਲਿਆਉਣੀ ਪਵੇਗੀ | ਉਨ੍ਹਾਂ ਨੇ ਅਧਿਆਪਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ | ਪ੍ਰੋ. ਬਲਵਿੰਦਰ ਸਿੰਘ ਨੇ ਨਵੇਂ ਕੋਰਸਾਂ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ | ਝਲਮਨ ਦਾਸ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਹਮੇਸ਼ਾ ਅਨੁਸ਼ਾਸਨ ਵਿਚ ਰਹਿਣ ਦਾ ਪਾਬੰਦ ਹੋਣਾ ਚਾਹੀਦਾ ਹੈ | ਰਜਿੰਦਰ ਕੁਮਾਰ ਨੇ ਪਾਣੀ ਪੀਣ ਦੀ ਜਾਂਚ ਅਤੇ ਸੰਤੁਲਿਤ ਆਹਾਰ 'ਤੇ ਜ਼ੋਰ ਦਿੱਤਾ | ਇਸ ਮੌਕੇ ਅਜੇ ਸਿੰਗਲਾ ਅਤੇ ਸੰਜੀਵ ਕੁਮਾਰ ਵਲੋਂ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਕਲੱਬ ਵਲੋਂ ਉਤਸ਼ਾਹਿਤ ਵੀ ਕੀਤਾ ਗਿਆ | ਪਿ੍ੰਸੀਪਲ ਮੈਡਮ ਮਨਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਨਵੇਂ ਯੁੱਗ ਦੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ ਅਤੇ ਇਸ ਕਲੱਬ ਵਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ, ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ ਸੁਸ਼ੀਲ ਕੁਮਾਰ ਅਤੇ ਕਲੱਬ ਵਲੋਂ ਝਲਮਨ ਦਾਸ, ਰਾਜਵਿੰਦਰ ਸਿੰਘ, ਪ੍ਰੇਮ ਸਿੰਘਲ, ਪੰਕਜ ਗੋਇਲ, ਕੈਲਾਸ਼ ਮੰਗਲਾ, ਜੋਗਿੰਦਰ ਕੁਮਾਰ ਸਿੰਗਲਾ, ਵਿਨੋਦ ਕੁਮਾਰ, ਸੁਰਿੰਦਰਪਾਲ ਮਿਗਲਾਨੀ, ਸੁਸ਼ੀਲ ਗਰਗ ਅਤੇ ਪਰਮਜੀਤ ਪੰਮਾ ਵੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਈਰਾਨ-ਅਮਰੀਕਾ ਵਿਚਾਲੇ ਅਗਲੀ ਵਾਰਤਾ ਦੀ ਪਾਕਿ ਮੁੜ ਕਰ ਸਕਦੈ ਮੇਜ਼ਬਾਨੀ-ਸ਼ਾਹਬਾਜ਼ ਸ਼ਰੀਫ਼, ਟਰੰਪ ਦੇ ਗਾਏ ਸੋਹਲੇ ਅਗਲੀ ਖ਼ਬਰ ਕੈਨੇਡਾ ਨਿਵਾਸੀ ਸੁਰਜੀਤ ਕੌਰ ਸੋਢੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਸੰਧੂਆਂ ਨੂੰ 9 ਅਲਮਾਰੀਆਂ ਦਾਨ •ਸਕੂਲ...
Ad Position 24