20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਮਾਧ ਭਾਈ ਦੇ ਬਿਜਲੀ ਕਾਮਿਆਂ ਨੇ ਕੀਤਾ ਵਰਕ ਟੂ ਰੂਲ ਸ਼ੁਰੂ

Ad Position 21
No active advertisement
ਅਜੀਤ ਡੈਸਕ 26-05-2026
ਸਮਾਧ ਭਾਈ, 25 ਮਈ (ਜਗਰੂਪ ਸਿੰਘ ਸਰੋਆ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ ਡਵੀਜ਼ਨ ਸਮਾਧ ਭਾਈ ਦੀ ਮੀਟਿੰਗ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਵੀਜ਼ਨ ਜਰਨਲ ਸਕੱਤਰ ਅਵਤਾਰ ਸਿੰਘ ਘੋਲੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮ ਸਿੰਘ ਸੈਕਟਰੀ ਸਬ ਡਵੀਜ਼ਨ ਸਮਾਧ ਭਾਈ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਦੀ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ ਤੇ ਨਵੇਂ ਸਹਾਇਕ ਲਾਈਨਮੈਨਾਂ ਨੂੰ ਛੇਵਾਂ ਪੇਅ ਸਕੇਲ ਲਾਗੂ ਨਹੀਂ ਕਰਦੀ ਉਨ੍ਹਾਂ ਚਿਰ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਮੁੱਚੇ ਪੰਜਾਬ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਜੇਕਰ ਇਸ ਸਮੇਂ ਦੌਰਾਨ ਬਿਜਲੀ ਸਪਲਾਈ ਵਿਚ ਕੋਈ ਵਿਘਨ ਪੈਂਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ | ਇਸ ਰੋਸ ਰੈਲੀ ਵਿਚ ਜਸਵੀਰ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਮਹੇਸ਼ ਕੁਮਾਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੀਤਾ ਸਿੰਘ ਵਾਲਾ 'ਚ ਸ਼ਰਾਬ ਦੇ ਠੇਕੇ ਦੀ ਬਰਾਂਚ ਨੂੰ ਲੈ ਕੇ ਬਣੇ ਵਿਵਾਦ ਦੌਰਾਨ ਚਿੱਟੇ ਤੇ ਗੋਲੀਆਂ ਵਿਕਣ ਦੇ ਦੋ... ਅਗਲੀ ਖ਼ਬਰ ਮਾਹਲਾ ਕਲਾਂ 'ਚ ਬੀ. ਕੇ. ਯੂ. ਖੋਸਾ ਦੀ ਮੀਟਿੰਗ
Ad Position 24