06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਤੌਰ ਕੰਪੇਨ ਮੈਨੇਜਰ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਪੂਰੀ ਤਨਦੇਹੀ ਨਾਲ ਨਿਭਾਈ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 28-05-2026
ਮੋਗਾ, 27 ਮਈ (ਸੁਰਿੰਦਰਪਾਲ ਸਿੰਘ)-ਬੀਤੇ ਕੱਲ੍ਹ ਹੋਈਆਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ | ਮੋਗਾ ਵਾਸੀਆਂ ਨੇ ਆਪਣੇ ਵਾਰਡਾਂ ਦੇ ਨੁਮਾਇੰਦੇ ਚੁਣਨ ਲਈ ਪੂਰੇ ਉਤਸ਼ਾਹ ਨਾਲ ਵੋਟਿੰਗ ਕੀਤੀ | ਇਸੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਚੋਣ ਨੂੰ ਜਿੱਤਣ ਲਈ ਆਪਣੇ ਅਹੁਦੇਦਾਰਾਂ, ਚੇਅਰਮੈਨਾਂ ਅਤੇ ਵਲੰਟੀਅਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਜਿਸ ਵਿਚ ਪਾਰਟੀ ਸੀਨੀਅਰ ਆਗੂ ਅਤੇ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਅੰਮਿ੍ਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੂੰ ਪਾਰਟੀ ਨੇ ਮੋਗਾ ਨਗਰ ਨਿਗਮ ਚੋਣ ਦੇ ਕੰਪੇਨ ਮੈਨੇਜਰ ਦੀ ਜ਼ੁੰਮੇਵਾਰੀ ਸੌਂਪੀ ਸੀ ਜਿਸ ਨੂੰ ਖ਼ਾਲਸਾ ਅਤੇ ਉਨ੍ਹਾਂ ਦੀ ਟੀਮ ਨੇ ਦਿਨ ਰਾਤ ਇਕ ਕਰ ਕੇ ਪੂਰੀ ਤਨਦੇਹੀ ਨਾਲ ਨਿਭਾਇਆ ਜਿਸ ਦੀ ਤਾਰੀਫ਼ ਹਲਕਾ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਸਮੇਤ ਪੂਰੀ ਸੀਨੀਅਰ ਲੀਡਰਸ਼ਿਪ ਨੇ ਕੀਤੀ | ਯਾਦ ਰਹੇ ਅੰਮਿ੍ਤਪਾਲ ਸਿੰਘ ਖ਼ਾਲਸਾ ਪਹਿਲਾਂ ਵੀ ਪਾਰਟੀ ਵਲੋਂ ਸਮੇਂ-ਸਮੇਂ 'ਤੇ ਲਗਾਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦੇ ਰਹੇ ਹਨ ਫਿਰ ਭਾਵੇਂ ਉਹ ਜਲੰਧਰ, ਬਰਨਾਲਾ, ਲੁਧਿਆਣਾ ਅਤੇ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਹੋਣ ਜਾਂ ਫਿਰ ਪਾਰਟੀ ਵਲੋਂ ਜ਼ਿਲ੍ਹੇ ਵਿਚ ਕੋਈ ਕੰਪੇਨ ਹੋਵੇ ਅਤੇ ਜਾਂ ਫਿਰ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਵਲੋਂ ਲਾਈ ਕੋਈ ਡਿਊਟੀ ਹੋਵੇ | ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਦੀ ਸਖ਼ਤ ਮਿਹਨਤ ਕਰ ਕੇ ਹੀ ਆਉਣ ਵਾਲੀ 29 ਮਈ ਨੂੰ ਮੋਗਾ ਵਿਚ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣਦਾ ਜਾਪ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਵੀਨ ਸਿੰਗਲਾ ਬਣੇ ਲਾਇਨਜ਼ ਕਲੱਬ ਮੋਗਾ ਰਾਇਲ ਦੇ ਦੂਜੀ ਵਾਰੀ ਪ੍ਰਧਾਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਸੈਸ਼ਨ 2026-27 ਦੇ ਨਵੇਂ ਦਾਖ਼ਲਿਆਂ ਲਈ ਭਾਰੀ ਉਤਸ਼ਾਹ -ਪਿ੍ੰਸੀਪਲ ਡਾ. ਭੁੱਲਰ
Ad Position 24