06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਵੀਨ ਸਿੰਗਲਾ ਬਣੇ ਲਾਇਨਜ਼ ਕਲੱਬ ਮੋਗਾ ਰਾਇਲ ਦੇ ਦੂਜੀ ਵਾਰੀ ਪ੍ਰਧਾਨ

Ad Position 21
No active advertisement
ਅਜੀਤ ਡੈਸਕ 28-05-2026
ਮੋਗਾ, 27 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਲਾਇਨਜ਼ ਕਲੱਬ ਮੋਗਾ ਰਾਇਲ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਵੀਨ ਸਿੰਗਲਾ ਨੂੰ ਦੂਜੀ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਉਨ੍ਹਾਂ ਦੇ ਨਾਲ ਸੰਜੀਵ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਜ ਬੇਰਮਾ ਨੂੰ ਸਕੱਤਰ, ਬੌਬੀ ਕੰਬੋ ਨੂੰ ਕੈਸ਼ੀਅਰ ਅਤੇ ਰਾਕੇਸ਼ ਗਰਗ ਨੂੰ ਪੀ.ਆਰ.ਓ. ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਨਵੀਨ ਸਿੰਗਲਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਨਵੇਂ ਕਾਰਜਕਾਲ 'ਤੇ ਇਕ ਜੁਲਾਈ ਨੂੰ ਬੂਟੇ ਦਾ ਕੈਂਪ ਲਗਾ ਕੇ ਸ਼ੁਰੂਆਤ ਕੀਤੀ ਜਾਵੇਗੀ | ਇਸ ਦੇ ਨਾਲ ਹੀ ਪੂਰੇ ਸਾਲ ਸਮਾਜ ਸੇਵਾ ਦੇ ਕੰਮ, ਲੋੜਵੰਦ ਦੀ ਮਦਦ, ਸਿਹਤ ਸੇਵਾ, ਵਾਤਾਵਰਨ ਦੀ ਰੱਖਿਆ ਅਤੇ ਜਨਹਿਤ ਨਾਲ ਸਬੰਧਿਤ ਕਈ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਨਵੀਨ ਸਿੰਗਲਾ ਨੇ ਕਿਹਾ ਕਿ ਲਾਇਨਜ਼ ਕਲੱਬ ਮੋਗਾ ਰਾਇਲ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਸਮਾਜ ਲਈ ਕੰਮ ਕਰਦਾ ਆਇਆ ਹੈ ਅਤੇ ਅੱਗੇ ਵੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸੇਵਾ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ | ਇਸ ਮੌਕੇ ਸੰਜੀਵ ਸਿੰਗਲਾ, ਸੰਜੀਵ ਅਹੂਜਾ, ਸੰਜੀਵ ਕੋੜਾ, ਅਜੈ ਕਟਾਰੀਆ, ਦੀਪਕ ਅਰੋੜਾ, ਸ਼ਮਨ ਗੋਇਲ, ਸੰਜੀਵ ਸ਼ਰਮਾ, ਬੌਬੀ ਕੰਬੋ, ਰਾਜ ਬੇਰਮਾ ਅਤੇ ਆਰ.ਕੇ. ਗਰਗ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਰਹੇ | ਸਾਰੇ ਮੈਂਬਰਾਂ ਨੇ ਨਵੀਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਲੱਬ ਦੇ ਆਗਾਮੀ ਸੇਵਾ ਪ੍ਰੋਜੈਕਟਾਂ ਵਿਚ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਈਦ-ਉਲ-ਅਜ਼ਹਾ ਮਨਾਈ ਅਗਲੀ ਖ਼ਬਰ ਬਤੌਰ ਕੰਪੇਨ ਮੈਨੇਜਰ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਪੂਰੀ ਤਨਦੇਹੀ ਨਾਲ ਨਿਭਾਈ ਜ਼ਿੰਮੇਵਾਰੀ
Ad Position 24