06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਈਦ-ਉਲ-ਅਜ਼ਹਾ ਮਨਾਈ

Ad Position 21
No active advertisement
ਅਜੀਤ ਡੈਸਕ 28-05-2026
ਅਜੀਤਵਾਲ, 27 ਮਈ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਮਨਾਇਆ ਗਿਆ | ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਅਤੇ ਸਮੂਹ ਸਟਾਫ਼ ਵਲੋਂ ਸਕੂਲ ਇਮਾਰਤ ਨੂੰ ਰੰਗ-ਬਿਰੰਗੇ ਗ਼ੁਬਾਰਿਆਂ, ਲਾਈਟਾਂ ਅਤੇ ਸੁੰਦਰ ਚਾਰਟਾਂ ਨਾਲ ਸਜਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸ਼੍ਰੇਆ ਪਲਤਾ ਨੇ ਵਿਦਿਆਰਥੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਇਸ ਦੌਰਾਨ ਸਕੂਲ ਬੱਚਿਆਂ ਵਲੋਂ ਬਹੁਤ ਹੀ ਖ਼ੂਬਸੂਰਤ ਨਾਤ (ਧਾਰਮਿਕ ਗੀਤ) ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਵਿਦਿਆਰਥੀਆਂ ਨੇ ਈਦ ਦੇ ਇਤਿਹਾਸ ਬਾਰੇ ਬਹੁਤ ਹੀ ਸੁੰਦਰ ਵਿਚਾਰ ਪੇਸ਼ ਕੀਤੇ | ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਰਵਾਇਤੀ ਪਹਿਰਾਵੇ ਕੁੜਤਾ-ਪਜਾਮਾ ਅਤੇ ਸਲਵਾਰ-ਕਮੀਜ਼ ਪਹਿਨ ਕੇ 'ਈਦ ਮੁਬਾਰਕ' ਦੇ ਗੀਤਾਂ, ਕੱਵਾਲੀਆਂ ਨਾਲ ਮਾਹੌਲ ਨੂੰ ਸੂਫ਼ੀਆਨਾ ਬਣਾ ਦਿੱਤਾ ਅਤੇ ਵਿਸ਼ੇਸ਼ ਨਾਟਕ ਰਾਹੀਂ ਸੁਨੇਹਾ ਦਿੱਤਾ ਕਿ ਈਦ ਦਾ ਤਿਉਹਾਰ ਸਾਨੂੰ ਆਪਸੀ ਨਫ਼ਰਤ ਭੁਲਾ ਕੇ ਗਲੇ ਮਿਲਣ, ਗ਼ਰੀਬਾਂ ਦੀ ਮਦਦ ਕਰਨ (ਜ਼ਕਾਤ ਦੇਣ) ਅਤੇ ਅਮਨ-ਸ਼ਾਂਤੀ ਨਾਲ ਰਹਿਣ ਦੀ ਪ੍ਰੇਰਨਾ ਦਿੰਦਾ ਹੈ | ਸਕੂਲ ਪ੍ਰਸ਼ਾਸਨ ਵਲੋਂ ਸਭ ਨੂੰ ਮਿੱਠੀਆਂ ਸੇਵੀਆਂ ਦਾ ਪ੍ਰਸ਼ਾਦ ਵੰਡਿਆ ਗਿਆ, ਸਾਰੇ ਬੱਚਿਆਂ ਨੇ ਇਕ-ਦੂਜੇ ਦੇ ਗਲੇ ਮਿਲ ਕੇ 'ਈਦ ਮੁਬਾਰਕ' ਆਖਿਆ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਪ੍ਰਧਾਨ ਧਾਲੀਵਾਲ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਨਵੀਨ ਸਿੰਗਲਾ ਬਣੇ ਲਾਇਨਜ਼ ਕਲੱਬ ਮੋਗਾ ਰਾਇਲ ਦੇ ਦੂਜੀ ਵਾਰੀ ਪ੍ਰਧਾਨ
Ad Position 24