ਮੋਗਾ, 28 ਮਈ (ਸੁਰਿੰਦਰਪਾਲ ਸਿੰਘ)-ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਜਰਨਲ ਬਾਡੀ ਦੀ ਚੋਣ ਮੀਟਿੰਗ ਹੋਈ | ਸਾਬਕਾ ਜਰਨਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਨੇ ਪਿਛਲੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਨਵੀਂ ਕਮੇਟੀ ਦੀ ਚੋਣ ਲਈ ਡਾ. ਸੁਰਜੀਤ ਸਿੰਘ ਬਰਾੜ ਨੂੰ ਕਨਵੀਨਰ ਤੇ ਆਪਣੇ ਆਪ ਨੂੰ ਸਹਾਇਕ ਕਨਵੀਨਰ ਬਣਾਉਣ ਦਾ ਐਲਾਨ ਕੀਤਾ ਜੋ ਸਾਰੇ ਮੈਂਬਰਾਂ ਨੇ ਪ੍ਰਵਾਨ ਕਰ ਲਿਆ | ਡਾ. ਸੁਰਜੀਤ ਸਿੰਘ ਬਰਾੜ ਨੇ ਪਹਿਲਾਂ ਜਨਰਲ ਸਕੱਤਰ ਦੇ ਅਹੁਦੇ ਲਈ ਮੀਤ ਗਰਨਾਮ ਦਾ ਨਾਂਅ ਤਜਵੀਜ਼ ਕੀਤਾ ਜੋ ਸਰਬਸੰਮਤੀ ਨਾਲ ਪ੍ਰਵਾਨ ਹੋ ਗਿਆ | ਉਪਰੰਤ ਬਰਾੜ ਨੇ ਡਾ. ਬਲਦੇਵ ਸਿੰਘ ਢਿੱਲੋਂ ਦਾ ਨਾਂਅ ਤਜਵੀਜ਼ ਕੀਤਾ ਪਰ ਮੁਕਾਬਲੇ ਵਿਚ ਗੁਰਮੇਲ ਸਿੰਘ ਬੌਡੇ ਨੇ ਡਾ. ਹਰਨੇਕ ਸਿੰਘ ਰੋਡੇ ਦਾ ਨਾਂਅ ਪੇਸ਼ ਕਰ ਦਿੱਤਾ | ਬਹੁਤੇ ਮੈਂਬਰਾਂ ਦੀ ਰਾਏ ਸੀ ਚੋਣ ਸਰਬਸੰਮਤੀ ਨਾਲ ਹੋਵੇ | ਸੋਚ ਵਿਚਾਰ ਉਪਰੰਤ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪ੍ਰਧਾਨ ਤੇ ਡਾ. ਹਰਨੇਕ ਸਿੰਘ ਰੋਡੇ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਦੀ ਤਜਵੀਜ਼ ਰੱਖੀ ਜੋ ਸਰਬਸੰਮਤੀ ਨਾਲ ਪ੍ਰਵਾਨ ਹੋ ਗਈ | ਲਿਖਾਰੀ ਸਭਾ ਦੇ ਮੈਂਬਰਾਂ ਨੇ ਸੀਨੀਅਰ ਮੈਂਬਰ ਜੰਗੀਰ ਸਿੰਘ ਖੋਖਰ ਤੇ ਸੁਰਜੀਤ ਸਿੰਘ ਕਾਲੇਕੇ ਨੰੂ ਸਭਾ ਦਾ ਸਰਪ੍ਰਸਤ ਬਣਾ ਕੇ ਹੋਰ ਨਵੇਂ ਅਹੁਦੇਦਾਰਾਂ ਬਲਵਿੰਦਰ ਸਿੰਘ ਕੈਂਥ ਮੀਤ ਪ੍ਰਧਾਨ, ਕਰਮਜੀਤ ਕੌਰ ਸਹਾਇਕ ਸਕੱਤਰ, ਮਾਸਟਰ ਪ੍ਰੇਮ ਕੁਮਾਰ ਖ਼ਜ਼ਾਨਚੀ ਬਣਾਇਆ ਗਿਆ | ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੂੰ ਸਭਾ ਦਾ ਪੈੱ੍ਰਸ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਬਾਬਾ ਬੋਹੜ ਜੋਧ ਸਿੰਘ, ਬਲਬੀਰ ਸਿੰਘ ਪਰਦੇਸੀ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ, ਭੁਪਿੰਦਰ ਸਿੰਘ ਜੋਗੇਵਾਲਾ, ਪਿਆਰਾ ਸਿੰਘ ਚਾਹਲ, ਅਰੁਣ ਸ਼ਰਮਾ, ਚਮਕੌਰ ਸਿੰਘ, ਸੁਖਚੈਨ ਸਿੰਘ ਹੀਰਾ, ਗਿੱਲ ਕੋਟਲੀ ਸੰਘਰ, ਅਵਤਾਰ ਸਿੰਘ, ਅਰਸ਼ਦੀਪ ਸਿੰਘ ਸਾਹਿਤਕਾਰ ਸ਼ਾਮਿਲ ਸਨ |