ਕਿਸ਼ਨਪੁਰਾ ਕਲਾਂ, 31 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟ ਵਧਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲੂ ਨੇ ਕਿਹਾ ਕਿ ਕੀਮਤਾਂ ਵਧਣ ਨਾਲ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ¢ ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਬੱਸਾਂ ਦਾ ਕਿਰਾਇਆ ਵੀ ਵਧੇਗਾ, ਟੈਕਸੀ ਦਾ ਭਾੜਾ ਅਤੇ ਗੈਸ ਦੇ ਰੇਟ ਵਧਣ ਨਾਲ ਰਸੋਈ ਦਾ ਬਜਟ ਵੀ ਵਧ ਗਿਆ ਹੈ ਜਦੋਂ ਕਿ ਪਹਿਲੇ ਹੀ ਪੰਜਾਬ ਦੇ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ¢ ਇਸ ਆਰਥਿਕ ਮੰਦੀ ਕਰਕੇ ਹੀ ਸਭ ਲੋਕ ਮੁਸ਼ਕਲਾਂ 'ਚ ਫਸ ਗਏ ਹਨ ਜਦੋਂ ਕਿ ਵਪਾਰੀ ਵਰਗ, ਗਰੀਬ ਵਰਗ, ਮੱਧ ਵਰਗ, ਮੁਲਾਜ਼ਮ ਵਰਗ ਨੂੰ ਇਸ ਗਲ ਦੀ ਬਹੁਤ ਹੀ ਪ੍ਰੇਸ਼ਾਨੀ ਹੋ ਰਹੀ ਹੈ¢ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਕਾਲੂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿੱਲ ਸਕੇ¢ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਨਿਰਮਲ ਸਿੰਘ ਸੰਘਾ ਪੇਂਟਰ, ਮੱਖਣ ਸਿੰਘ ਤੇ ਵਰਕਰ ਹਾਜ਼ਰ ਸਨ¢