29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਯੂਨਾਈਟਿਡ ਅਕਾਲੀ ਦਲ ਦੀ ਟੀਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ 'ਤੇ ਅੱਜ ਪਿੰਡ ਰੋਡੇ ਵਿਖੇ ਪਹੁੰਚੇਗੀ-ਜਥੇਦਾਰ ਬੂਟਾ ਸਿੰਘ ਰਣਸੀਂਹ

Ad Position 21
No active advertisement
ਅਜੀਤ ਡੈਸਕ 02-06-2026
ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਿਤ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਮੰਗਦੇ ਅਕਾਲੀ ਦਲ ਤੇ ਸੰਗਤਾਂ ਉੱਪਰ ਕੇਂਦਰ ਦੀ ਕਾਂਗਰਸ ਸਰਕਾਰ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿੱਤਾ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਹਜ਼ਾਰਾਂ ਸੰਗਤਾਂ 'ਤੇ ਹਮਲਾ ਕਰ ਕੇ ਨਿਹੱਥੇ ਸਿੰਘਾਂ, ਬੱਚੇ, ਬੀਬੀਆਂ ਨੂੰ ਫ਼ੌਜੀਆਂ ਨੇ ਸ਼ਹੀਦ ਕਰ ਦਿੱਤਾ | ਜੋ ਸਿੱਖਾਂ ਲਈ ਤੀਸਰਾ ਵੱਡਾ ਘੱਲੂਘਾਰਾ ਸਾਬਤ ਹੋਇਆ | 1 ਜੂਨ 2015 ਨੂੰ ੂ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬੁਰਜ ਜਵਾਹਰ ਸਿੰਘ ਤੋਂ ਚੋਰੀ ਕਰ ਕੇ ਗੁਰੂ ਦੀ ਬੇਅਦਬੀ ਬਰਗਾੜੀ ਦੀਆਂ ਗਲੀਆਂ ਵਿਚ ਕੀਤੀ ਗਈ | ਸਿੱਖਾਂ ਲਈ 1 ਜੂਨ ਤੋਂ 5 ਜੂਨ ਤੱਕ ਕਹਿਰ ਦਾ ਹਫ਼ਤਾ ਹੈ | ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਸਖ਼ਤ ਲੋੜ ਹੈ | ਅਸੀਂ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ 2 ਜੂਨ ਨੂੰ ਪਿੰਡ ਰੋਡੇ ਵਿਖੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਹੋਵਾਂਗੇ | ਅੱਜ ਦੀ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ | ਕੇਂਦਰ ਸਰਕਾਰ ਵਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਾਰ ਵਾਰ ਵਧਾ ਕੇ ਕੇਂਦਰ ਨੇ ਕੰਪਨੀਆਂ ਨੂੰ ਭਾਰੀ ਮੁਨਾਫ਼ਾ ਦਿੱਤਾ ਹੈ ਤੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ | ਅਸੀਂ ਵਧੀਆਂ ਕੀਮਤਾਂ ਤੁਰੰਤ ਵਾਪਸ ਲਏ ਜਾਣ ਦੀ ਅਪੀਲ ਕਰਦੇ ਹਾਂ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਹਰਪ੍ਰੀਤ ਸਿੰਘ ਧੱਲੇਕੇ, ਫ਼ੌਜੀ ਰਣਜੀਤ ਸਿੰਘ ਧਰਮਕੋਟ, ਕੇਵਲ ਸਿੰਘ ਰੋਡੇ, ਮਾਸਟਰ ਸੁਖਚੈਨ ਸਿੰਘ ਸੇਖਾ ਖ਼ੁਰਦ, ਜਥੇਦਾਰ ਮੰਗਲ ਸਿੰਘ ਵੱਡਾ ਘਰ, ਜਥੇਦਾਰ ਸਵਰਨ ਸਿੰਘ ਪ੍ਰਧਾਨ ਵੱਡਾ ਘਰ, ਨੰਬਰਦਾਰ ਗੁਰਮੇਲ ਸਿੰਘ, ਸ਼ੇਰ ਸਿੰਘ ਸੇਖਾ ਖ਼ੁਰਦ, ਜਥੇਦਾਰ ਮੋਹਨ ਸਿੰਘ ਕਪੂਰੇ, ਬਿੰਦਰ ਸਿੰਘ ਢਿਲਵਾਂ, ਬੋਹੜ ਸਿੰਘ, ਛਿੰਦਰ ਸਿੰਘ ਢਿਲਵਾਂ, ਜਥੇਦਾਰ ਤੇਜ ਸਿੰਘ, ਜਗਸੀਰ ਸਿੰਘ ਡਾਲਾ, ਲਾਭ ਸਿੰਘ ਡਾਲਾ, ਹਰਜਿੰਦਰ ਸਿੰਘ ਡਾਲਾ, ਨਾਇਬ ਸਿੰਘ ਡਾਲਾ, ਜਥੇਦਾਰ ਨਾਇਬ ਸਿੰਘ ਤਖਾਣਵੱਧ, ਪਰਮਜੀਤ ਸਿੰਘ ਧੱਲੇਕੇ, ਰਜਿੰਦਰ ਸਿੰਘ ਧੱਲੇਕੇ, ਸਰਪੰਚ ਸੁਰਜੀਤ ਸਿੰਘ ਡੇਮਰੂ ਖ਼ੁਰਦ, ਕੁਲਵੰਤ ਸਿੰਘ ਡੇਮਰੂ ਖ਼ੁਰਦ, ਵਕੀਲ ਸਿੰਘ ਪ੍ਰਧਾਨ ਕਾਲੀਏ ਵਾਲਾ, ਭਜਨ ਸਿੰਘ ਧੱਲੇਕੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 16 ਤੋਂ ਜੇਤੂ ਰਹੀ ਮੈਡਮ ਵਰਸ਼ਾ ਤੇ ਉਨ੍ਹਾਂ ਦੇ ਪਤੀ ਵਿਜੇ ਭੂਸ਼ਨ ਟੀਟੂ ਨੇ ਕੀਤਾ ਵੋਟਰਾਂ ਤੇ ਸਪੋਟਰਾਂ ਦਾ... ਅਗਲੀ ਖ਼ਬਰ ਚੌਲਾਂ ਦੀ ਲੋੜ ਤੇ ਉਤਪਾਦਨ
Ad Position 24