ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਧਰਮਕੋਟ ਰੋਡ ਮੋਗਾ ਵਲੋਂ ਅੰਤਰ-ਰਾਸ਼ਟਰੀ ਮਾਪੇ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਮਾਪਿਆਂ ਦੇ ਆਪਣੇ ਬੱਚਿਆਂ ਦੇ ਜੀਵਨ ਅਤੇ ਭਵਿੱਖ ਨੂੰ ਸੰਵਾਰਨ ਵਿਚ ਅਮੁੱਲੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ.ਐਫ.ਸੀ. ਗਰੁੱਪ ਦੇ ਸੀ.ਐਮ.ਡੀ. ਐਡਵੋਕੇਟ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਵਿਸ਼ਵ ਮਾਪੇ ਦਿਵਸ ਹਰ ਸਾਲ 1 ਜੂਨ ਨੂੰ ਮਨਾਇਆ ਜਾਂਦਾ ਹੈ | ਸੰਯੁਕਤ ਰਾਸ਼ਟਰ ਮਹਾਂਸਭਾ ਵਲੋਂ ਸਾਲ 2012 ਵਿਚ ਸਥਾਪਿਤ ਕੀਤਾ ਗਿਆ ਇਹ ਦਿਨ ਦੁਨੀਆ ਭਰ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਨਿਸ਼ਕਾਮ ਵਚਨਬੱਧਤਾ, ਜੀਵਨ ਭਰ ਦੀਆਂ ਕੁਰਬਾਨੀਆਂ ਅਤੇ ਬੱਚਿਆਂ ਦੀ ਸੰਭਾਲ ਅਤੇ ਸੁਰੱਖਿਆ ਵਿਚ ਨਿਭਾਈ ਜਾਂਦੀ ਅਟੱਲ ਭੂਮਿਕਾ ਹੈ | ਸ਼ੀਨਮ ਜਿੰਦਲ ਨੇ ਕਿਹਾ ਕਿ ਮਾਪੇ ਹਰ ਵਿਅਕਤੀ ਦੇ ਜੀਵਨ ਦੇ ਪਹਿਲੇ ਅਧਿਆਪਕ, ਮਾਰਗ-ਦਰਸ਼ਕ ਅਤੇ ਪ੍ਰੇਰਨਾ ਸਰੋਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਦਿੱਤੇ ਗਏ ਮਜ਼ਬੂਤ ਪਰਿਵਾਰਕ ਮੁੱਲ, ਪਿਆਰ ਅਤੇ ਸਹਿਯੋਗ ਇਕ ਪ੍ਰਗਤੀਸ਼ੀਲ ਅਤੇ ਸੰਵੇਦਨਸ਼ੀਲ ਸਮਾਜ ਦੀ ਨੀਂਹ ਰੱਖਦੇ ਹਨ | ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਿਚ ਜ਼ਿੰਮੇਵਾਰ ਨਾਗਰਿਕਤਾ, ਨੈਤਿਕ ਕਦਰਾਂ ਕੀਮਤਾਂ ਅਤੇ ਅਕਾਦਮਿਕ ਉੱਤਮਤਾ ਨੂੰ ਵਿਕਸਿਤ ਕਰਨ ਵਿਚ ਮਾਪਿਆਂ ਦੀ ਰਹਿਨੁਮਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਇਸ ਮੌਕੇ ਪ੍ਰੋ. ਏ.ਐਸ. ਬੇਦੀ ਗਰੁੱਪ ਡਾਇਰੈਕਟਰ, ਡਾ. ਆਰਤੀ ਸੰਗਰੇ ਪਿ੍ੰਸੀਪਲ ਫਾਰਮੇਸੀ, ਡਾ. ਨੇਹਾ ਮਹਾਜਨ ਪਿ੍ੰਸੀਪਲ ਮੈਨੇਜਮੈਂਟ, ਮਨਦੀਪ ਕੌਰ ਪਿ੍ੰਸੀਪਲ ਨਰਸਿੰਗ ਅਤੇ ਮਨਜਿੰਦਰ ਸਿੰਘ ਸੇਖੋਂ ਪਿ੍ੰਸੀਪਲ ਆਈ.ਟੀ.ਆਈ. ਸ਼ਾਮਿਲ ਸਨ |