29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਈ ਥਾਈਾ ਬੰਦ ਪਈਆਂ ਸਟਰੀਟ ਲਾਈਟਾਂ ਨੇ ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ

Ad Position 21
No active advertisement
ਅਜੀਤ ਡੈਸਕ 02-06-2026
ਫ਼ਤਿਹਗੜ੍ਹ ਪੰਜਤੂਰ, 1 ਜੂਨ (ਜਸਵਿੰਦਰ ਸਿੰਘ ਪੋਪਲੀ)-ਨਗਰ ਪੰਚਾਇਤ ਫ਼ਤਿਹਗੜ੍ਹ ਪੰਜਤੂਰ ਵਲੋਂ ਕਸਬੇ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਭਾਵੇਂ ਕਿ ਨਗਰ ਪੰਚਾਇਤ ਵਲੋਂ ਕਸਬੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਕੀਤੇ ਗਏ ਹਨ ਭਾਵੇਂ ਉਹ ਕੰਮ ਨਗਰ ਦੀਆਂ ਗਲੀਆਂ, ਨਾਲੀਆਂ ਨੂੰ ਬਣਾਉਣ ਦਾ ਕੰਮ ਹੋਵੇ, ਪਾਣੀ ਦੀ ਨਿਕਾਸੀ, ਸਾਫ਼ ਸਫ਼ਾਈ ਆਦਿ ਕੰਮ ਸ਼ਾਮਲ ਹਨ | ਪਰ ਕਿਤੇ ਨਾ ਕਿਤੇ ਇਨ੍ਹਾਂ ਕੰਮਾਂ ਵਿਚ ਬਿਜਲੀ ਪ੍ਰਬੰਧਾਂ ਨੂੰ ਵੀ ਮੁਖ ਤੌਰ 'ਤੇ ਰੱਖਿਆ ਜਾਂਦਾ ਹੈ | ਕਸਬੇ ਦੀ ਸੁੰਦਰਤਾ ਵਾਸਤੇ ਅਤੇ ਲੋਕਾਂ ਨੂੰ ਸਹੂਲਤ ਦੇਣ ਲਈ ਨਗਰ ਪੰਚਾਇਤ ਵਲੋਂ ਸਟਰੀਟ ਲਾਈਟਾਂ ਲਗਾਈਆਂ ਹੋਈਆਂ ਜਿਨ੍ਹਾਂ ਵਿਚੋਂ ਕੁਝ ਵਾਰਡਾਂ ਦੇ ਅੰਦਰ ਸਟਰੀਟ ਲਾਈਟਾਂ ਬੰਦ ਪਈਆਂ ਨਜ਼ਰ ਆਈਆਂ ਜੋ ਨਗਰ ਪੰਚਾਇਤ ਦੇ ਪ੍ਰਬੰਧਾਂ ਦੀ ਪੋਲ ਖ਼ੋਲ ਰਹੀਆਂ ਹਨ | ਨਗਰ ਪੰਚਾਇਤ ਵਲੋਂ ਲੱਖਾਂ ਰੁਪਏ ਦੀਆਂ ਹਰੇਕ ਵਾਰਡਾਂ ਦੀਆਂ ਗਲੀਆਂ ਮਹੱਲਿਆਂ ਵਿਚ ਸਟਰੀਟ ਲਾਈਟਾਂ ਲਗਾ ਕੇ ਕਸਬੇ ਨੂੰ ਚਾਰ ਚੰਨ ਲਗਾਏ ਗਏ | ਇਨ੍ਹਾਂ ਸਟਰੀਟ ਲਾਈਟਾਂ ਨੂੰ ਨਿਰੰਤਰ ਤੌਰ 'ਤੇ ਚਾਲੂ ਰੱਖਣਾ ਵੀ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਕਿਤੇ ਨਾ ਕਿਤੇ ਨਗਰ ਪੰਚਾਇਤ ਦੇ ਕਰਮਚਾਰੀ ਇਸ ਚੰਨ ਨੂੰ ਗ੍ਰਹਿਣ ਲਗਾਉਣ ਨੂੰ ਮਜਬੂਰ ਹੋਏ ਪਏ ਹਨ ਵੱਖ-ਵੱਖ ਵਾਰਡਾਂ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਬਾਰੇ ਜਦੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ਦੇ ਵਿਚ ਇਸ ਨੂੰ ਠੀਕ ਕਰਨ ਦੀ ਗੱਲ ਆਖੀ | ਜਾਣਕਾਰੀ ਅਨੁਸਾਰ ਇਕ ਸਟਰੀਟ ਲਾਈਟ ਮੇਨ ਸੜਕ ਤੋਂ ਪੰਜਾਬ ਨੈਸ਼ਨਲ ਬੈਂਕ ਨੂੰ ਜਾਂਦੇ ਮੇਨ ਰਸਤੇ ਦੇ ਉੱਪਰ ਗਹਿਰੀ ਵਸੋਂ ਵਾਲੇ ਇਲਾਕੇ ਵਿਚ ਬੰਦ ਪਈ ਹੈ, ਜਿਸ ਰਸਤੇ ਤੇ ਰਾਤ ਵੇਲੇ ਆਉਣ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਸਰੀ ਲਾਈਟ ਗੁਰਦੁਆਰਾ ਅਮਰਗੜ੍ਹ ਸਾਹਿਬ ਦੇ ਸਾਹਮਣੇ ਗਲੀ ਦੇ ਅੰਦਰ ਲੱਗੀ ਲਾਈਟ ਜਿਸ ਦੇ ਬੰਦ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਵੇਲੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੋਰ ਵੀ ਲਾਈਟਾਂ ਬੰਦ ਪਈਆਂ ਹਨ ਕਿਉਂਕਿ ਚੱਲ ਰਹੇ ਅੱਜ ਕੱਲ੍ਹ ਦੇ ਮੌਜੂਦਾ ਹਾਲਾਤਾਂ ਤੋਂ ਸਭ ਭਲੀ ਭਾਂਤ ਜਾਣੋ ਹਨ | ਇੱਥੇ ਇਹ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਨਗਰ ਦੇ ਅੰਦਰ ਦੁਪਹਿਰ ਦੇ ਸਮੇਂ ਚੋਰਾਂ ਵਲੋਂ ਇਕ ਘਰ ਵਿਚੋਂ 10 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਗਦੀ ਚੋਰੀ ਕੀਤੀ ਗਈ ਹੈ | ਜਦੋਂ ਸਵੇਰ ਹੋਣ ਤੇ ਪਤਾ ਲੱਗਾ ਕਿ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵਿਚੋਂ ਹੀ ਇਕ ਸਫ਼ਾਈ ਸੇਵਕ ਰਾਜੂ ਅਤੇ ਸੰਦੀਪ ਨਾਮੀ ਲੜਕੇ ਨੂੰ ਬਿਜਲੀ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ, ਜਦੋਂ ਉਨ੍ਹਾਂ ਨਾਲ ਇਨਾ ਲਾਈਟਾਂ ਦੇ ਬੰਦ ਹੋਣ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ ਸ਼ਾਮ ਟਾਈਮ ਕੱਢ ਕੇ ਠੀਕ ਕਰ ਦਿੰਦੇ ਹਾਂ ਜਦ ਕਿ ਦਸ ਦਿਨ ਬੀਤ ਜਾਣ ਦੇ ਬਾਵਜੂਦ ਇਹ ਸਟਰੀਟ ਲਾਈਟਾਂ ਜਿਉ ਦੀਆਂ ਤਿਉ ਹੀ ਬੰਦ ਪਈਆਂ ਹਨ | ਵੇਖਣਾ ਇਹ ਹੋਵੇਗਾ ਕਿ ਨਗਰ ਪੰਚਾਇਤ ਵਲੋਂ ਸਥਾਨਕ ਨਿਵਾਸੀਆਂ ਨੂੰ ਸਟਰੀਟ ਲਾਈਟਾਂ ਨਾਮੀ ਦਿੱਤੇ ਗਏ ਤੋਹਫ਼ੇ ਨੂੰ ਚਾਲੂ ਰੱਖਣ ਵਿਚ ਕਿੰਨੀ ਕੁ ਦਿਲਚਸਪੀ ਦਿਖਾਉਂਦੀ ਹੈ |ਗਾ15
Ad Position 22
No active advertisement
ਪਿਛਲੀ ਖ਼ਬਰ ਭਾਰਤ ਚੋਣ ਕਮਿਸ਼ਨ ਵਲੋਂ ਸਪੈਸ਼ਲ ਸਰਸਰੀ ਸੁਧਾਈ-2026 ਸੰਬੰਧੀ ਸੋਧੇ ਸ਼ਡਿਊਲ ਜਾਰੀ-ਜ਼ਿਲ੍ਹਾ ਚੋਣ ਅਫ਼ਸਰ <br/> ਅਗਲੀ ਖ਼ਬਰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਅੰਤਰ-ਰਾਸ਼ਟਰੀ ਮਾਪੇ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
Ad Position 24