29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਐਲ.ਬੀ. ਕਾਨਵੈਂਟ ਸਕੂਲ ਮਾਣੂੰਕੇ ਦੇ ਬੱਚਿਆਂ ਨੇ ਲਾਇਆ ਵਾਟਰ ਪਾਰਕ ਟੂਰ

Ad Position 21
No active advertisement
ਅਜੀਤ ਡੈਸਕ 02-06-2026
ਬਾਘਾ ਪੁਰਾਣਾ, 1 ਜੂਨ (ਗੁਰਮੀਤ ਸਿੰਘ ਮਾਣੂੰਕੇ)-ਐਲ.ਬੀ. ਕਾਨਵੈਂਟ ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਵਲੋਂ ਗਰਮੀ ਦੇ ਮੌਸਮ ਦੌਰਾਨ ਇਕ ਰੋਮਾਂਚਕ ਵਾਟਰ ਪਾਰਕ ਟੂਰ ਲਗਾਇਆ ਗਿਆ | ਇਸ ਟੂਰ ਦੌਰਾਨ ਸਕੂਲ ਵਿਦਿਆਰਥੀਆਂ ਨੇ ਵੱਖ-ਵੱਖ ਵਾਟਰ ਰਾਈਡਾਂ, ਵੇਵ ਪੂਲ ਅਤੇ ਮਨੋਰੰਜਕ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ | ਟੂਰ ਦੌਰਾਨ ਵਿਦਿਆਰਥੀਆਂ 'ਚ ਖ਼ਾਸ ਉਤਸ਼ਾਹ ਅਤੇ ਖ਼ੁਸ਼ੀ ਦੇਖਣ ਨੂੰ ਮਿਲੀ | ਸਕੂਲੀ ਬੱਚਿਆਂ ਨੇ ਦੋਸਤਾਂ ਨਾਲ ਮਿਲ ਕੇ ਯਾਦਗਾਰ ਪਲ ਬਿਤਾਏ ਅਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਇਸ ਸਮੇਂ ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਰਿਪਨਦੀਪ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਿੱਖਿਆਤਮਕ ਅਤੇ ਮਨੋਰੰਜਕ ਟੂਰ ਬੱਚਿਆਂ ਦੇ ਮਨੋਬਲ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ 'ਚ ਆਤਮਵਿਸ਼ਵਾਸ ਪੈਦਾ ਕਰਦੇ ਹਨ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਗੁਰਪ੍ਰੀਤ ਕੌਰ, ਸੁਖਜੀਤ ਕੌਰ, ਮੀਨੂੰ, ਹਰਜੀਤ ਸ਼ਰਮਾ, ਰਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਲੋਕ ਸੇਵਾ ਕਲੱਬ ਲੰਗੇਆਣਾ ਵਲੋਂ ਪੜ੍ਹਾਈ 'ਚੋਂ ਅੱਵਲ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਡਵੀਜ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ 6 ਨੂੰ -ਲੈਕ: ਸੁਖਮੰਦਰ ਸਿੰਘ...
Ad Position 24