29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਈ ਘਨੱਈਆ ਜੀ ਲੋਕ ਸੇਵਾ ਕਲੱਬ ਲੰਗੇਆਣਾ ਵਲੋਂ ਪੜ੍ਹਾਈ 'ਚੋਂ ਅੱਵਲ ਬੱਚਿਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 02-06-2026
ਬਾਘਾ ਪੁਰਾਣਾ, 1 ਜੂਨ (ਗੁਰਮੀਤ ਸਿੰਘ ਮਾਣੂੰਕੇ)-ਭਾਈ ਘਨੱਈਆ ਜੀ ਲੋਕ ਸੇਵਾ ਕਲੱਬ ਰਜਿ: ਲੰਗੇਆਣਾ ਕਲਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਅਭਿਨਵ ਚੌਧਰੀ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਕਲਾਂ ਦੇ ਪੜ੍ਹਾਈ ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਬਰਾੜ, ਇਕਬਾਲ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਮਲਕੀਤ ਚੰਦ, ਜਗਸੀਰ ਸਿੰਘ, ਜਗਵੀਰ ਸਿੰਘ,ਪੂਰਨ ਸਿੰਘ ਫ਼ੌਜੀ, ਸਤਵਿੰਦਰ ਸਿੰਘ ਫ਼ੌਜੀ, ਨੰਬਰਦਾਰ ਸਾਧੂ ਰਾਮ, ਗੁਰਤੇਜ ਸਿੰਘ, ਅਮਰਜੀਤ ਸਿੰਘ, ਸਵਰਨ ਸਿੰਘ, ਮੰਗਲ ਦਾਸ ਵਲੋਂ ਹੋਣਹਾਰ ਬੱਚਿਆਂ ਨੂੰ ਸਵਰਗੀ ਸਮਾਜ ਸੇਵੀ ਕੈਨੇਡੀਅਨ ਜਸਵੰਤ ਸਿੰਘ (ਜੱਸ ਬਰਾੜ) ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਇਸ ਦੌਰਾਨ ਸਕੂਲ ਇੰਚਾਰਜ ਤੇਜਪਾਲ ਸਿੰਘ, ਕਲੱਬ ਦੇ ਜਨਰਲ ਸਕੱਤਰ ਸਾਧੂ ਰਾਮ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕੂਲ ਦੀਆਂ ਹੋਰ ਸਰਗਰਮੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਨਾ ਦਿੱਤੀ ਗਈ ਅਤੇ ਸਹਿਯੋਗੀ ਜਸਵੰਤ ਸਿੰਘ ਜੱਸ ਬਰਾੜ ਸਪੁੱਤਰ ਕਰਨੈਲ ਸਿੰਘ ਦੇ ਪਰਿਵਾਰ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ | ਇਸ ਮੌਕੇ ਤੇਜਪਾਲ ਸਿੰਘ ਹੈੱਡ ਟੀਚਰ ਤੋਂ ਇਲਾਵਾ ਬਾਕੀ ਸਕੂਲ ਸਟਾਫ਼ ਰਾਜੂ ਬਾਂਸਲ, ਗੁਰਵਿੰਦਰ ਕੁਮਾਰ, ਗਗਨਦੀਪ ਸਿੰਘ ਅਤੇ ਸ੍ਰੀਮਤੀ ਅਮਨਦੀਪ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਦਿੱਤਾ ਸੱਦਾ... ਅਗਲੀ ਖ਼ਬਰ ਐਲ.ਬੀ. ਕਾਨਵੈਂਟ ਸਕੂਲ ਮਾਣੂੰਕੇ ਦੇ ਬੱਚਿਆਂ ਨੇ ਲਾਇਆ ਵਾਟਰ ਪਾਰਕ ਟੂਰ
Ad Position 24