29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਠਿੰਡਾ ਲੇਸਿਕ ਲੇਜ਼ਰ ਸੈਂਟਰ 'ਚ ਪੰਜਾਬ ਅਤੇ ਰਾਜਸਥਾਨ ਦੀ ਪਹਿਲੀ ਫਲੈਪਲੇਸ ਲੇਜ਼ਰ ਤਕਨੀਕ ਸ਼ਵਿੰਡ ਏ.ਟੀ.ਓ. ਐਸ.ਵਲੋਂ ਸਮਾਰਟ ਸਾਈਟ ਨੌਵਾਂ ਦਾ ਸ਼ਾਨਦਾਰ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 02-06-2026
ਸਮਾਲਸਰ, 1 ਜੂਨ (ਗੁਰਜੰਟ ਕਲਸੀ ਲੰਡੇ)-ਬਠਿੰਡਾ ਲਾਸਿਕ ਲੇਜ਼ਰ ਸੈਂਟਰ ਅਤੇ ਮਾਰਕਨ ਆਈ ਹਸਪਤਾਲ ਵਲੋਂ ਐਨਕਾਂ ਤੋਂ ਮੁਕਤੀ ਲਈ ਵਿਸ਼ਵ ਪੱਧਰੀ ਅਤੇ ਅਤਿਆਧੁਨਿਕ 100 ਫ਼ੀਸਦੀ ਫਲੈਪਲੈਸ ਲੇਜ਼ਰ ਤਕਨੀਕ ''ਸ਼ਵਿੰਡ ਏ. ਟੀ.ਓ.ਐਸ. ਵਲੋਂ ਸਮਾਰਟ ਸਾਈਟ ਨੌਵਾਂ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ | ਇਹ ਤਕਨੀਕ ਪੰਜਾਬ ਅਤੇ ਰਾਜਸਥਾਨ ਵਿਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ, ਜੋ ਅੱਖਾਂ ਦੇ ਨੰਬਰ ਹਟਾਉਣ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ | ਇਸ ਆਧੁਨਿਕ ਮਸ਼ੀਨ ਦਾ ਉਦਘਾਟਨ ਡਾ. ਅਜੈ ਸਤੀਆ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸਤੀਆ ਇੰਡਸਟਰੀਜ਼ ਲਿਮਟਿਡ ਵਲੋਂ ਕੀਤਾ ਗਿਆ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਬਠਿੰਡਾ ਲਾਸਿਕ ਲੇਜ਼ਰ ਸੈਂਟਰ ਦੀ ਇਸ ਨਵੀਂ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਆਧੁਨਿਕ ਤਕਨੀਕ ਦਾ ਖੇਤਰ ਵਿਚ ਆਉਣਾ ਮੈਡੀਕਲ ਖੇਤਰ ਲਈ ਵੱਡੀ ਉਪਲਬਧੀ ਹੈ | ਇਸ ਮੌਕੇ ਸਮਾਜ ਦੇ ਹਰ ਖੇਤਰ ਤੋਂ ਆਏ ਹੋਏ ਪ੍ਰਸਿੱਧ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਬਠਿੰਡਾ ਲਾਸਿਕ ਲੇਜ਼ਰ ਸੈਂਟਰ ਦੀ ਟੀਮ ਨੂੰ ਇਸ ਨਵੀਂ ਤਕਨੀਕ ਲਈ ਵਧਾਈ ਦਿੱਤੀ | ਸਮਾਗਮ ਦੌਰਾਨ ਮਹਿਮਾਨਾਂ ਨੂੰ ਸਮਾਰਟ ਸਾਈਟ ਨੌਵਾਂ ਦੀਆਂ ਖ਼ੂਬੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਯੁਵਰਾਜ ਮਾਰਕਨ ਨੇ ਦੱਸਿਆ ਕਿ ਬਠਿੰਡਾ ਲਾਸਿਕ ਲੇਜ਼ਰ ਸੈਂਟਰ ਹਮੇਸ਼ਾ ਆਪਣੇ ਮਰੀਜ਼ਾਂ ਲਈ ਸਭ ਤੋਂ ਆਧੁਨਿਕ ਅਤੇ ਵਿਸ਼ਵ ਪੱਧਰੀ ਇਲਾਜ ਲਿਆਉਣ ਲਈ ਵਚਨਬੱਧ ਹੈ | ਸਮਾਗਮ ਦਾ ਸਮਾਪਨ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨ ਨਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਆਊਟਸੋਰਸ ਮੁਲਾਜ਼ਮਾਂ ਦੀ ਬਾਂਹ ਫੜੀ-ਚੇਅਰਮੈਨ ਬਰਿੰਦਰ ਮਧੇਕੇ ਅਗਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਦਿੱਤਾ ਸੱਦਾ...
Ad Position 24